ਖੇਤੀਬਾੜੀ ਦਾ ਕੰਮ ਕਰਦਿਆ ਹਾਦਸੇ ਵਿਚ ਮਾਰੇ ਗਏ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਚੈੱਕ
Saturday, Nov 11, 2017 - 03:22 PM (IST)
ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ, ਲਾਲੂਘੁੰਮਣ ) - ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਲਈ ਯਤਨਸ਼ੀਲ ਹੈ ਅਤੇ ਲੌੜਵੰਦਾ ਦੀ ਹਰ ਪੱਖੋ ਮਦਦ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ੍ਰ; ਸੁਖਪਾਲ ਸਿੰਘ ਭੁੱਲਰ ਨੇ ਮਾਰਕਿਟ ਕਮੇਟੀ ਭਿੱਖੀਵਿੰਡ ਵਿਖੇ ਖੇਤੀਬਾੜੀ ਹਾਦਸਿਆ ਦਾ ਸ਼ਿਕਾਰ ਲੋਕਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡ ਪ੍ਰੋਗਰਾਮ ਮੌਕੇ ਜਗਬਾਣੀ ਨਾਲ ਗੱਲਬਾਤ ਕਰਦਿਆ ਕੀਤਾ।
ਇਸ ਮੌਕੇ ਸ੍ਰ; ਭੁੱਲਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿਚ ਕੰਮ ਕਰਦੇ ਕਿਸਾਨ ਅਤੇ ਮਜਦੂਰਾਂ ਨੂੰ ਪੇਸ਼ ਆਉਦੀਆਂ ਮੁਸ਼ਕਿਲਾ ਦੇ ਹਲ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਸੰਭਵ ਕੋਸ਼ਿਸ ਕਰੇਗੀ। ਉਨ੍ਹਾਂ ਨੇ ਖੇਤੀਬਾੜੀ ਦਾ ਕੰਮ ਕਰਦਿਆਂ ਹਾਦਸੇ ਵਿਚ ਮਾਰੇ ਗਏ ਕਰਮਜੀਤ ਸਿੰਘ ਵਾਸੀ ਕਲਸੀਆਂ ਦੀ ਪਤਨੀ ਸ੍ਰੀ ਮਤੀ ਰਜਵੰਤ ਕੌਰ ਨੂੰ ਦੋ ਲੱਖ ਰੁਪਏ, ਨਿੰਦਰ ਕੌਰ ਵਾੜਾ ਤੇਲੀਆ ਦੇ ਪੁੱਤਰ ਸ਼ੇਰ ਸਿੰਘ ਨੂੰ ਦੋ ਲੱਖ ਰੁਪਏ, ਕੁਲਦੀਪ ਸਿੰਘ ਵਾਸੀ ਸੁਰਸਿੰਘ ਦੇ ਹੱਥ ਕੱਟੇ ਜਾਣ 'ਤੇ 40.000 ਹਜ਼ਾਰ ਰੁਪਏ, ਜੁਗਰਾਜ ਸਿੰਘ ਵਾਸੀ ਮਰਗਿੰਦਪੁਰਾ ਦਾ ਹੱਥ ਕੱਟੇ ਜਾਣ 'ਤੇ 40.000 ਰੁਪਏ, ਕਸ਼ਮੀਰ ਕੌਰ ਵਾਸੀ ਮੱਖੀ ਦੀ ਲੱਤ ਕੱਟੇ ਜਾਣ 'ਤੇ 40.000 ਹਜ਼ਾਰ ਰੁਪਏ, ਨਿਰਮਲ ਸਿੰਘ ਵਾਸੀ ਪਹੂਵਿੰਡ ਦੀ ਉਂਗਲੀ ਕੱਟੇ ਜਾਣ 'ਤੇ 10.000 ਹਜ਼ਾਰ ਰੁਪਏ ਦੇ ਚੈੱਕ ਭੇਂਟ ਕੀਤੇ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਇੰਦਰਬੀਰ ਸਿੰਘ ਪਹੂਵਿੰਡ, ਪੀ. ਏ ਕੰਵਲਦੀਪ ਸਿੰਘ ਭੁੱਲਰ, ਪ੍ਰਧਾਨ ਸਕੱਤਰ ਸਿੰਘ ਡਲੀਰੀ ਆਦਿ ਲੋਕ ਮੌਜੂਦ ਸਨ।
