ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ''ਤੇ ਚੈਕਿੰਗ

Monday, Aug 14, 2017 - 06:08 AM (IST)

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ''ਤੇ ਚੈਕਿੰਗ

ਗੜ੍ਹਦੀਵਾਲਾ, (ਜਤਿੰਦਰ)- ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲੇ ਭਰ ਵਿਚ ਵਧਾਈ ਗਈ ਚੌਕਸੀ ਤਹਿਤ ਐਂਟੀ ਸਾਬੋਤਾਜ ਹੁਸ਼ਿਆਰਪੁਰ ਦੀ ਟੀਮ ਅਤੇ ਡਾਗ ਸਕੁਐਡ ਦੀ ਟੀਮ ਵੱਲੋਂ ਗੜ੍ਹਦੀਵਾਲਾ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ, ਬੱਸ ਸਟੈਂਡ ਆਦਿ ਦੀ ਚੈਕਿੰਗ ਕੀਤੀ ਗਈ। 
ਇਸ ਮੌਕੇ ਥਾਣਾ ਗੜ੍ਹਦੀਵਾਲਾ ਦੇ ਏ. ਐੱਸ. ਆਈ. ਪਰਮਿੰਦਰ ਸਿੰਘ ਧੂਤ, ਐਂਟੀ ਸਾਬੋਤਾਜ ਹੁਸ਼ਿਆਰਪੁਰ ਦੀ ਟੀਮ ਤੋਂ ਹੌਲਦਾਰ ਸਤਨਾਮ ਸਿੰਘ, ਹੌਲਦਾਰ ਦਿਲਬਾਗ ਸਿੰਘ, ਹੌਲਦਾਰ ਸੁਰਿੰਦਰ ਸਿੰਘ, ਸੋਢੀ ਰਾਮ, ਕੁਲਵੰਤ ਰਾਏ, ਹੌਲਦਾਰ ਹੰਸ ਰਾਜ, ਵਿਸ਼ਨੂੰ ਰਾਮ, ਹੌਲਦਾਰ ਗੁਰਵੀਰ ਸਿੰਘ, ਵਿਜੇ ਕੁਮਾਰ ਆਦਿ ਹਾਜ਼ਰ ਸਨ।


Related News