ਚੈੱਕ ਬਾਊਂਸ ਦੇ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ

Friday, Jun 15, 2018 - 07:58 AM (IST)

ਚੈੱਕ ਬਾਊਂਸ  ਦੇ ਦੋਸ਼ੀ ਨੂੰ  ਇਕ ਸਾਲ ਦੀ ਸਜ਼ਾ

ਅਬੋਹਰ (ਸੁਨੀਲ) - ਜੱਜ ਦਲੀਪ ਕੁਮਾਰ  ਦੀ ਅਦਾਲਤ ਨੇ 2 ਲੱਖ 25 ਹਜ਼ਾਰ ਰੁਪਏ ਚੈੱਕ ਬਾਊਂਸ ਦੇ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ।  ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਿੰਘ ਸਿੱਧੂ ਨੇ ਇਕ ਚੈੱਕ ਰਕਬੀਰ ਸਿੰਘ ਨੂੰ 2 ਲੱਖ 25 ਹਜ਼ਾਰ ਰੁਪਏ ਦਾ ਦਿੱਤਾ  ਸੀ। ਜਦ ਉਸ ਨੇ ਚੈੱਕ ਬੈਂਕ ’ਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਰਕਬੀਰ ਸਿੰਘ ਨੇ ਆਪਣੇ ਵਕੀਲ ਬਾਰ ਐਸੋਸੀਏਸ਼ਨ  ਦੇ ਪ੍ਰਧਾਨ ਅਮਨਦੀਪ ਧਾਰੀਵਾਲ ਉਰਫ ਬੱਬੂ ਤੇ ਦਵਿੰਦਰ ਸਿੰਘ ਦੇ ਜ਼ਰੀਏ ਪੰਜਾਬ ਸਿੰਘ  ਖਿਲਾਫ ਅਦਾਲਤ ’ਚ ਕੇਸ ਦਰਜ ਕੀਤਾ।  ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਸਿੰਘ  ਨੂੰ ਉਕਤ ਚੈੱਕ ਬਾਊਂਸ ਦਾ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਦੀ ਸਜ਼ਾ ਸੁਣਾਈ।


Related News