ਚੈੱਕ ਬਾਊਂਸ ਦੇ ਮਾਮਲੇ ’ਚ 2 ਸਾਲ ਦੀ ਕੈਦ

Friday, Jul 20, 2018 - 08:01 AM (IST)

 ਅਬੋਹਰ (ਸੁਨੀਲ) - ਜੱਜ ਰਮੇਸ਼ ਚਾਵਲਾ ਦੀ ਅਦਾਲਤ  ’ਚ 1 ਲੱਖ ਰੁਪਏ ਦੇ ਚੈੱਕ ਬਾਊਂਸ ਦੇ ਮਾਮਲੇ ’ਚ ਨਾਮਜ਼ਦ ਦੋਸ਼ੀ ਡਾ. ਸੁਭਾਸ਼ ਚੰਦਰ ਪੁੱਤਰ  ਰਾਮ ਵਾਸੀ ਦੁਰਗਾ ਨਗਰੀ ਗਲੀ ਨੰ. 4 ਅਬੋਹਰ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।  ਦੂਜੇ ਪਾਸੇ ਸ਼ਿਕਾਇਤਕਰਤਾ ਬਰਮੇਸ਼ ਕੁਮਾਰ  ਪੁੱਤਰ ਜੈ ਨਾਰਾਇਣ ਵਾਸੀ ਦੁਰਗਾ ਨਗਰੀ ਦੇ ਵਕੀਲ  ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਜੱਜ ਨੇ ਡਾ. ਸੁਭਾਸ਼ ਨੂੰ ਚੈੱਕ ਬਾਊਂਸ ਦਾ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਕੈਦ ਦੀ ਸਜ਼ਾ ਸੁਣਾਈ ਤੇ 65 ਹਜ਼ਾਰ ਰੁਪਏ ਹਰਜ਼ਾਨਾ ਦੇਣ ਦੇ ਹੁਕਮ ਜਾਰੀ ਕੀਤੇ।  ਜਾਣਕਾਰੀ ਅਨੁਸਾਰ ਬਰਮੇਸ਼ ਕੁਮਾਰ  ਨੂੰ ਇਕ ਚੈੱਕ 1 ਲੱਖ ਰੁਪਏ ਦਾ ਡਾ.  ਸੁਭਾਸ਼ ਚੰਦਰ ਨੇ ਦਿੱਤਾ ਸੀ। ਜਦੋਂ ਚੈੱਕ ਬੈਂਕ ’ਚ  ਲਾਇਆ ਤਾਂ ਖਾਤੇ ਵਿਚ ਪੈਸੇ ਨਾ ਹੋਣ  ਕਾਰਨ  ਬਾਊਂਸ ਹੋ ਗਿਆ।  

 


Related News