ਚੈੱਕ ਬਾਊਂਸ ਹੋਣ ''ਤੇ 2 ਸਾਲ ਦੀ ਸਜ਼ਾ ਸਮੇਤ 10 ਹਜ਼ਾਰ ਰੁਪਏ ਲੱਗਾ ਜੁਰਮਾਨਾ

Wednesday, Mar 07, 2018 - 05:07 PM (IST)

ਦਸੂਹਾ (ਝਾਵਰ)— ਦਸੂਹਾ ਦੀ ਅਦਾਲਤ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਰੇਨੂੰ ਗੋਇਲ ਪੀ. ਸੀ. ਐੱਸ. ਦੁਆਰਾ ਇਕ ਵਿਅਕਤੀ ਮਹਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡੀ ਖੈਰ ਨੂੰ ਇਕ ਚੈੱਕ ਬਾਊਂਸ ਹੋਣ ਦੇ ਮਾਮਲੇ 'ਚ 2 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। 
ਕੀ ਹੈ ਮਾਮਲਾ?
ਮਹਿੰਦਰ ਸਿੰਘ ਵੱਲੋਂ 2 ਲੱਖ ਰੁਪਏ ਦਾ ਕਰਜ਼ਾ ਦੀ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਬ੍ਰਾਂਚ ਕੰਧਾਲਾ ਸੇਖਾਂ ਤੋਂ ਲਿਆ ਸੀ। ਇਸ ਸਬੰਧੀ ਉਸ ਨੇ ਬੈਂਕ ਨੂੰ ਕਰਜ਼ੇ ਸਮੇਤ 3 ਲੱਖ 20 ਹਜ਼ਾਰ 615 ਰੁਪਏ ਦਾ ਚੈੱਕ ਦਿੱਤਾ ਸੀ ਜੋ ਬਾਊਸ ਹੋ ਗਿਆ। ਇਸ ਤੋਂ ਬਾਅਦ ਬੈਂਕ ਮੈਨੇਜਰ ਮਨਜੀਤ ਕੌਰ ਨੇ ਆਪਣੇ ਬੈਂਕ ਦੇ ਵਕੀਲ ਦੇਵਰਾਜ ਫਰਮਾ ਰਾਹੀਂ ਅਦਾਲਤ 'ਚ ਕੇਸ ਦਰਜ ਕੀਤਾ ਸੀ। ਜਿਸ ਦੇ ਮਾਮਲੇ 'ਚ ਇਕ ਸਜ਼ਾ ਸੁਣਾਈ ਗਈ।


Related News