ਚੈੱਕ ਬਾਊਂਸ ਦੇ ਮਾਮਲੇ ''ਚ ਦੋ ਸਾਲ ਦੀ ਸਜ਼ਾ

Wednesday, Nov 22, 2017 - 02:04 PM (IST)

ਚੈੱਕ ਬਾਊਂਸ ਦੇ ਮਾਮਲੇ ''ਚ ਦੋ ਸਾਲ ਦੀ ਸਜ਼ਾ

ਮਾਨਸਾ (ਜੱਸਲ) - ਜ਼ਿਲਾ ਮਾਨਸਾ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਮਾਮਲੇ 'ਚ ਪਿੰਡ ਖਿਆਲਾ ਕਲਾਂ ਵਾਸੀ ਇਕ ਵਿਅਕਤੀ ਨੂੰ ਸਜ਼ਾ ਅਤੇ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ। 
ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਵਾਸੀ ਖਿਆਲਾ ਕਲਾਂ ਨੇ ਦਿ ਮਾਨਸਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ. ਬ੍ਰਾਂਚ ਖਿਆਲਾ ਕਲਾਂ ਕੋਲੋਂ 14 ਜਨਵਰੀ 2013 ਨੂੰ ਆਰ. ਸੀ. ਸੀ. ਲੋਨ 3 ਲੱਖ ਰੁਪਏ 12.5 ਫ਼ੀਸਦੀ ਵਿਆਜ 'ਤੇ ਲਿਆ ਸੀ। ਇਸ ਸਬੰਧੀ ਗੁਰਮੇਲ ਸਿੰਘ ਨੇ 10 ਮਾਰਚ 2016 ਦੀ ਤਰੀਕ ਦਾ 4 ਲੱਖ 17 ਹਜ਼ਾਰ 33 ਰੁਪਏ ਦਾ ਇਕ ਚੈੱਕ ਬੈਂਕ ਨੂੰ ਦਿੱਤਾ ਸੀ। ਉਕਤ ਚੈੱਕ ਨੂੰ ਬੈਂਕ 'ਚ ਲਾਉਣ 'ਤੇ ਗੁਰਮੇਲ ਸਿੰਘ ਦੇ ਖਾਤੇ 'ਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ।
ਇਸ ਸਬੰਧੀ ਬੈਂਕ ਵੱਲੋਂ 13 ਮਈ 2016 ਨੂੰ ਜ਼ਿਲਾ ਮਾਨਸਾ ਦੀ ਇਕ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ, ਜਿਸ ਦੀ ਸੁਣਵਾਈ ਕਰਦਿਆਂ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮਾਨਸਾ ਮੈਡਮ ਮਨੀਲਾ ਚੁੱਘ ਦੀ ਅਦਾਲਤ ਵੱਲੋਂ ਗੁਰਮੇਲ ਸਿੰਘ ਨੂੰ ਦੋ ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ 'ਚ ਦੋਸ਼ੀ ਨੂੰ 5 ਦਿਨ ਦੀ ਸਜ਼ਾ ਹੋਰ ਕੱਟਣੀ ਹੋਵੇਗੀ।


Related News