ਚੈੱਕ ਵੰਡਦੇ ਹੋਏ ਕਾਂਗਰਸੀ ਲੀਡਰਾਂ ਦੇ ਹੱਸਣ ''ਤੇ ਜਾਣੋ ਕੀ ਬੋਲੇ ਵੱਡੇ ਬਾਦਲ

Tuesday, Oct 23, 2018 - 06:36 PM (IST)

ਚੈੱਕ ਵੰਡਦੇ ਹੋਏ ਕਾਂਗਰਸੀ ਲੀਡਰਾਂ ਦੇ ਹੱਸਣ ''ਤੇ ਜਾਣੋ ਕੀ ਬੋਲੇ ਵੱਡੇ ਬਾਦਲ

ਚੰਡੀਗੜ੍ਹ— ਅੱਜ ਇੱਥੇ ਪਹੁੰਚੇ ਪ੍ਰਕਾਸ਼ ਸਿੰਘ ਬਾਦਲ ਨੇ ਚੈੱਕ ਵੰਡਦੇ ਸਮੇਂ ਹੱਸਦੇ ਦਿਸੇ ਕਾਂਗਰਸੀ ਲੀਡਰਾਂ ਵੱਲੋਂ ਹੱਸਣ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਪੀੜਤ ਪਰਿਵਾਰਾਂ ਦੇ ਨਾਲ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ। ਮੌਕੇ 'ਤੇ ਸਿੱਧੂ ਦੀ ਪਤਨੀ ਦਾ ਉੱਥੋਂ  ਭੱਜਣਾ ਨਿੰਦਣਯੋਗ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਅੰਮ੍ਰਿਤਸਰ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਲਈ ਕੱਢੇ ਗਏ ਕਾਂਗਰਸ ਕੈਂਡਲ ਮਾਰਚ 'ਚ ਹੱਸਦੇ ਹੋਏ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਕੈਂਡਲ ਮਾਰਚ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਗੱਲ ਕਰਦੇ ਹੋਏ ਕਈ ਵਾਰ ਹੱਸਦੇ ਨਜ਼ਰ ਆਏ। ਲੋਕ ਇਸ ਤਸਵੀਰ ਨੂੰ ਸ਼ੇਅਰ ਕਰਕੇ ਸਖਤ ਨਰਾਜ਼ਗੀ ਜਤਾ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ 'ਤੇ ਸਿੱਧੂ ਰਾਜਨੀਤੀ ਕਰ ਰਹੇ ਹਨ। ਉਹ ਇਸ ਘਟਨਾ ਤੋਂ ਕਿੰਨਾ ਦੁੱਖੀ ਹਨ, ਤਸਵੀਰ 'ਚ ਸਾਫ ਦਿਖਾਈ ਦੇ ਰਿਹਾ ਹੈ।


Related News