ਸਲਵੰਤ ਸਿੰਘ ਗੋਲਾਂ ਖਿਲਾਫ ਧੋਖਾਧੜੀ ਦਾ ਇਕ ਹੋਰ ਕੇਸ ਦਰਜ
Friday, Jan 26, 2018 - 03:45 PM (IST)

ਝਬਾਲ (ਨਰਿੰਦਰ) - ਇਲਾਕਾ ਝਬਾਲ ਦਾ ਬਹੁਚਰਚਿਤ ਵਿਅਕਤੀ ਸਲਵੰਤ ਸਿੰਘ ਗੋਲਾ ਦੋਦੇ ਜਿਸ ਖਿਲਾਫ ਝਬਾਲ ਸਮੇਤ ਵੱਖ-ਵੱਖ ਥਾਣਿਆ 'ਚ ਲੋਕਾਂ ਦੀਆਂ ਜ਼ਮੀਨਾਂ ਨੂੰ ਧੋਖੇ ਨਾਲ ਆਪਣੇ ਨਾਂ ਕਰਾਉਣ ਅਤੇ ਕਬਜ਼ੇ ਕਰਨ ਸਬੰਧੀ ਹੁਣ ਤੱਕ ਦਰਜਨ ਦੇ ਲਗਭਗ ਕੇਸ ਦਰਜ ਹਨ।
ਜਾਣਕਾਰੀ ਮੁਤਾਬਕ ਥਾਣਾ ਝਬਾਲ ਵਿਖੇ ਇਕ ਹੋਰ ਧੋਖਾਂਧੜੀ ਦਾ ਕੇਸ ਦਰਜ ਹੋਇਆ ਹੈ। ਥਾਣਾ ਝਬਾਲ ਵਿਖੇ ਕਿਸਾਨ ਜਥੇਬੰਦੀ ਦੇ ਆਗੂ ਹਰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਦੋਦੇ ਦੇ ਬਿਆਨਾਂ 'ਤੇ ਦਰਜ ਹੋਏ ਕੇਸ 'ਚ ਕਿਸਾਨ ਆਗੂ ਹਰਦੀਪ ਸਿੰਘ ਦੋਦੇ ਨੇ ਦੱਸਿਆਂ ਕਿ ਉਸਦੀ 38 ਕਨਾਲਾ 5 ਮਰਲੇ ਜ਼ਮੀਨ ਸਲਵੰਤ ਸਿੰਘ ਗੋਲਾ ਨੇ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਸੀ । ਜਿਸ ਦਾ ਪਤਾ ਲੱਗਣ 'ਤੇ ਅਸੀਂ ਇਸ ਦੀ ਦਰਖਾਸਤ ਐੱਸ. ਐੱਸ. ਪੀ. ਤਰਨਤਾਰਨ ਨੂੰ ਦਿੱਤੀ, ਜਿਨ੍ਹਾਂ ਨੇ ਇਸ ਦੀ ਜਾਂਚ ਐੱਸ. ਪੀ. ਇਨਵੈਸਟੀਗੇਸ਼ਨ ਕੋਲੋਂ ਕਰਵਾਕੇ ਡੀ. ਏ. ਲੀਗਲ ਦੀ ਸਲਾਹ ਨਾਲ ਧੋਖੇ ਨਾਲ ਰਜਿਸਟਰੀ ਕਰਾਉਣ ਦੇ ਦੋਸ਼ ਹੇਠ ਥਾਣਾ ਝਬਾਲ ਵਿਖੇ ਸਲਵੰਤ ਸਿੰਘ ਉਰਫ ਗੋਲਾ ਖਿਲਾਫ ਥਾਣਾ ਝਬਾਲ ਵਿਖੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਤੇ ਸਲਵੰਤ ਸਿੰਘ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।