''ਛੱਤਬੀੜ ਚਿੜੀਆਘਰ'' ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਮੁੜ ਖੁੱਲ੍ਹੇਗਾ

Monday, Jul 19, 2021 - 11:01 AM (IST)

ਚੰਡੀਗੜ੍ਹ (ਅਸ਼ਵਨੀ) : ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਛੱਤਬੀੜ ਚਿੜੀਆਘਰ ਅਤੇ ਚਾਰ ਹੋਰ ਚਿੜੀਆਘਰਾਂ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਨੀਲੋ ਨੂੰ 20 ਜੁਲਾਈ ਤੋਂ ਕੋਵਿਡ ਸਬੰਧੀ ਸਾਵਧਾਨੀਆਂ ਦੀ ਸਖ਼ਤ ਪਾਲਣਾ ਨਾਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਹਫ਼ਤੇ ਵਿਚ 6 ਦਿਨ (ਸੋਮਵਾਰ ਨੂੰ ਬੰਦ) ਲੋਕਾਂ ਲਈ ਸਵੇਰੇ 9.30 ਵਜੇ ਤੋਂ ਸਾਮ 4.30 ਵਜੇ ਤੱਕ (9.00 ਸਵੇਰ ਤੋਂ ਸ਼ਾਮ 5 ਵਜੇ ਤੱਕ ਦੀ ਬਜਾਏ) ਖੁੱਲ੍ਹੇਗਾ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਰਿਹਾਇਸ਼ ਵਿਖੇ ਸਵੇਰੇ ਹੀ ਵਧਾਈ ਦੇਣ ਪੁੱਜੇ ਵਿਧਾਇਕ ਜ਼ੀਰਾ ਤੇ ਰਾਜਾ ਵੜਿੰਗ (ਤਸਵੀਰਾਂ)

PunjabKesari

ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੈਲਾਨੀ ਸਮਾਜਿਕ ਦੂਰੀ, ਸੀਮਤ ਗਿਣਤੀ ਅਤੇ ਸਟੈਗਰਡ ਐਂਟਰੀ ਅਨੁਸਾਰ ਚਿੜੀਆਘਰ ਵਿਚ ਦਾਖ਼ਲ ਹੋਣਗੇ। ਚਿੜੀਆਘਰ ਵਿਚ ਆਮ ਸਥਿਤੀ ਦੇ ਮੁੜ ਬਹਾਲ ਹੋਣ ਤੱਕ ਵੱਖ- ਵੱਖ ਸਲਾਟਾਂ ਵਿੱਚ ਸਿਰਫ ਸੀਮਤ ਗਿਣਤੀ ਵਿਚ ਟਿਕਟਾਂ ਉਪਲੱਬਧ ਹੋਣਗੀਆਂ ਅਤੇ ਐਂਟਰੀ ਟਿਕਟਾਂ ਦਾਖ਼ਲੇ ਤੋਂ ਸਿਰਫ਼ ਦੋ ਘੰਟਿਆਂ ਲਈ ਹੀ ਵਾਜਬ ਹੋਣਗੀਆਂ। ਚਿੜੀਆਘਰ ਵਿਚ ਦਾਖ਼ਲਾ ਲੈਣ ਅਤੇ ਹੋਰ ਸਹੂਲਤਾਂ ਲਈ ਟਿਕਟਾਂ ਆਨਲਾਈਨ ਬੁਕਿੰਗ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸਦਾ ਲਿੰਕ ਚਿੜੀਆਘਰ ਦੀ ਵੈੱਬਸਾਈਟ ਵਿਚ ਉਪਲੱਬਧ ਹੈ। ਇਸ ਤੋਂ ਇਲਾਵਾ ਆਨਲਾਈਨ ਬੁਕਿੰਗ ਨਾ ਕਰਵਾ ਸਕਣ ਵਾਲੇ ਸੈਲਾਨੀਆਂ ਲਈ ਚਿੜੀਆਘਰ ਦੇ ਬੁਕਿੰਗ ਕਾਊਂਟਰ ਵਿਚ ਕਿਊ. ਆਰ. ਕੋਡ ਪ੍ਰਣਾਲੀ ਅਤੇ ਪੀ. ਓ. ਐੱਸ. ਮਸ਼ੀਨਾਂ ਦੀਆਂ ਸਹੂਲਤਾਂ ਵੀ ਉਪਲੱਬਧ ਹੋਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈਕਮਾਨ ਨੇ ਨਹੀਂ ਸੁਣੀ ਤਾਂ ਹੁਣ ਪਲਟਵਾਰ ਕਰਨਗੇ 'ਕੈਪਟਨ', ਇੰਝ ਦਿਖਾਉਣਗੇ ਅਹਿਮੀਅਤ

PunjabKesari

ਉਨ੍ਹਾਂ ਕਿਹਾ ਕਿ ਨਿਰਵਿਘਨ ਆਨਲਾਈਨ ਬੁਕਿੰਗ ਲਈ ਛੱਤਬੀੜ ਚਿੜੀਆਘਰ ਦੇ ਦਾਖ਼ਲੇ ਵਾਲੇ ਖੇਤਰ ਵਿਚ ਵਾਈ-ਫਾਈ ਹਾਟਸਪੌਟ ਦੀ ਸਹੂਲਤ ਵੀ ਦਿੱਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬੈਟਰੀ ਨਾਲ ਚੱਲਣ ਵਾਲੀਆਂ ਟਰਾਲੀਆਂ (ਬੀ. ਓ. ਟੀ.) ਵੀ ਮੌਕੇ ’ਤੇ ਉਪਲੱਬਧ ਹੋਣਗੀਆਂ। ਇਸ ਨੂੰ ਸਿਰਫ਼ ਉਨ੍ਹਾਂ ਗਰੁੱਪ ਵਿਜ਼ਟਰਜ਼ / ਪਰਿਵਾਰਕ ਮੈਂਬਰਾਂ ਨੂੰ ਵਰਤਣ ਦੀ ਆਗਿਆ ਹੋਵੇਗੀ, ਜੋ ਸਖ਼ਤ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਨਿਰਧਾਰਿਤ ਸੁਰੱਖਿਆ ਉਪਾਵਾਂ ਨਾਲ ਪੂਰਾ ਬੀ. ਓ. ਟੀ. ਵਾਹਨ ਰਿਜ਼ਰਵ ਕਰਵਾਇਆ ਹੈ। ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੁੱਝ ਸਹੂਲਤਾਂ ਜਿਵੇਂ ਕਿ ਵਾਈਲਡ ਲਾਈਫ ਸਫਾਰੀ (ਸ਼ੇਰ ਸਫਾਰੀ ਅਤੇ ਹਿਰਨ ਸਫਾਰੀ), ਰਿਪਟਾਇਲ ਹਾਊਸ ਅਤੇ ਚਿੜੀਆਘਰ ਦਾ ਨੌਕਚਰਲ ਹਾਊਸ ਬੰਦ ਰਹੇਗਾ ਜਦੋਂ ਤੱਥ ਸਥਿਤੀ ਮੁੜ ਆਮ ਵਰਗੀ ਨਹੀਂ ਹੋ ਜਾਂਦੀ। ਬੀਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਸਵੈ-ਸਫਾਈ ਬਣਾਈ ਰੱਖਣ ਲਈ, ਚਿੜੀਆਘਰ ਵਿਚ ਦਾਖ਼ਲ ਹੋਣ ਵਾਲੀਆਂ ਅਤੇ ਹੋਰ ਰਣਨੀਤਕ ਬਿੰਦੂਆਂ ਜਿਵੇਂ ਕਿ ਪਖਾਨੇ, ਪੀਣ ਵਾਲੇ ਪਾਣੀ ਦੀਆਂ ਥਾਵਾਂ, ਰੇਨ ਸ਼ੈਲਟਰਜ਼, ਮਨੋਰੰਜਨ ਵਾਲੀਆਂ ਥਾਵਾਂ ਆਦਿ ਵਿਚ ਮੈਡੀਕੇਟਡ ਫੁੱਟ ਮੈਟ ਅਤੇ ਟੱਚ-ਫ੍ਰੀ ਸੈਂਸਰ ਆਧਾਰਿਤ ਹੈਂਡ ਵਾਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਸ਼ਰਮਨਾਕ ਕਰਤੂਤ, ਨਸ਼ਾ ਦੇ ਕੇ ਗੁਆਂਢੀਆਂ ਦੀ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਚਿੜੀਆਘਰ ਦੇ ਅੰਦਰ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜਾਂ ਵਰਤਣ ਦੀ ਮਨਜ਼ੂਰੀ ਨਹੀਂ ਹੋਵੇਗੀ। ਬੁਲਾਰੇ ਨੇ ਕਿਹਾ ਕਿ ਸਕ੍ਰੀਨਿੰਗ ਤੋਂ ਬਾਅਦ ਸਿਰਫ਼ ਪਾਣੀ ਦੀਆਂ ਬੋਤਲਾਂ ਅਤੇ ਦਵਾਈਆਂ ਨੂੰ ਅੰਦਰ ਲਿਜਾਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਚਿੜੀਆਘਰ ਨੂੰ ਸਵੇਰੇ 9.30 ਵਜੇ ਤੋਂ 11.30 ਵਜੇ ਦਰਮਿਆਨ ਵੱਧ ਤੋਂ ਵੱਧ 1800 ਦਰਸ਼ਕਾਂ ਲਈ ਖੋਲ੍ਹਿਆ ਜਾਵੇਗਾ ਅਤੇ ਉਸ ਤੋਂ ਬਾਅਦ 11.30 ਵਜੇ ਤੋਂ ਦੁਪਹਿਰ 12 ਵਜੇ ਤੱਕ ਸੈਨੀਟਾਈਜੇਸ਼ਨ ਬ੍ਰੇਕ ਹੋਵੇਗੀ। ਫਿਰ ਲਗਭਗ 1800 ਸੈਲਾਨੀਆਂ ਲਈ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਚਿੜੀਆਘਰ ਖੋਲ੍ਹਿਆ ਜਾਵੇਗਾ ਅਤੇ ਦੁਪਹਿਰ 2 ਵਜੇ ਤੋਂ 2.30 ਵਜੇ ਤੱਕ ਇਕ ਵਾਰ ਫਿਰ ਸੈਨੀਟਾਈਜ਼ੇਸ਼ਨ ਬਰੇਕ ਹੋਵੇਗੀ । ਇਸ ਤੋਂ ਬਾਅਦ ਦਰਸ਼ਕਾਂ ਲਈ ਚਿੜੀਆਘਰ ਵਿੱਚ ਦੁਪਹਿਰ 2.30 ਵਜੇ ਤੋਂ ਸ਼ਾਮ 4.30 ਵਜੇ ਤੱਕ ਦਾਖ਼ਲ ਹੋ ਸਕਦੇ ਹਨ ਅਤੇ 4.30 ਵਜੇ ਚਿੜੀਆਘਰ ਬੰਦ ਹੋ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News