ਹੁਣ ਛੱਤਬੀੜ ਜੂ ''ਚ ਦਹਾੜਨਗੇ ਗੁਜਰਾਤ ਦੇ ਅਕਸ਼ਤ ਤੇ ਦ੍ਰਿਸ਼ਟੀ

Thursday, Aug 22, 2019 - 12:35 PM (IST)

ਹੁਣ ਛੱਤਬੀੜ ਜੂ ''ਚ ਦਹਾੜਨਗੇ ਗੁਜਰਾਤ ਦੇ ਅਕਸ਼ਤ ਤੇ ਦ੍ਰਿਸ਼ਟੀ

ਜ਼ੀਰਕਪੁਰ (ਗੁਰਪ੍ਰੀਤ) : ਛੱਤਬੀੜ ਚਿੜੀਆਘਰ 'ਚ ਬੁੱਧਵਾਰ ਨੂੰ ਸ਼ੇਰ-ਸ਼ੇਰਨੀ ਤੇ ਇਕ ਬਾਘਿਨੀ ਪਹੁੰਚ ਗਏ ਹਨ। ਹੁਣ ਚਿੜੀਆਘਰ 'ਚ ਸ਼ੇਰ ਅਕਸ਼ਤ, ਸ਼ੇਰਨੀ ਦ੍ਰਿਸ਼ਟੀ ਅਤੇ ਸਫੈਦ ਬਾਘਿਨੀ ਗੌਰੀ ਦੀ ਦਹਾੜ ਸੁਣਨ ਨੂੰ ਮਿਲੇਗੀ। ਛੱਤਬੀੜ ਜੂ ਦੇ ਜੰਗਲੀ ਜਾਨਵਰ ਵਿੰਗ ਇਨ੍ਹਾਂ ਦੇ ਆਦਾਨ-ਪ੍ਰਧਾਨ ਦੀਆਂ ਰਸਮਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ 2018 ਤੋਂ ਹੀ ਲੱਗਾ ਹੋਇਆ ਸੀ। ਨਰ ਤੇ ਮਾਦਾ ਸ਼ੇਰ ਦਾ ਜੋੜਾ ਗੁਜਰਾਤ ਤੋਂ ਲਿਆਉਣ ਲਈ ਜੰਗਲੀ ਜੀਵ ਵਿੰਗ ਦੇ ਪਸ਼ੂ ਡਾਕਟਰਾਂ ਦੀ ਟੀਮ ਨੇ ਗੁਜਰਾਤ ਜਾ ਕੇ ਉੱਥੋਂ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉੱਥੇ ਹੀ ਗੁਜਰਾਤ ਦੇ ਸੀ. ਐੱਮ. ਨੇ ਜੋੜਾ ਸੌਂਪਣ ਲਈ ਪ੍ਰਮਾਣ ਪੱਤਰ ਵੀ ਦੇ ਦਿੱਤਾ ਸੀ।
ਦੋਹਾਂ ਚਿੜੀਆਘਰ ਦੇ ਡਾਇਰੈਕਟਰਜ਼ 'ਚ ਆਪਸੀ ਸਹਿਮਤੀ ਅਤੇ ਰਸਮਾਂ ਨੂੰ ਜੰਗਲੀ ਜੀਵ ਵਿੰਗ ਵਲੋਂ ਪੂਰਾ ਕਰ ਕੇ ਇਨ੍ਹਾਂ ਨਵੇਂ ਜਾਨਵਰਾਂ ਨੂੰ ਲੈਣ ਲਈ 16 ਅਗਸਤ ਨੂੰ ਛੱਤਬੀੜ ਚਿੜੀਆਘਰ ਤੋਂ ਐੱਸ. ਵੀ. ਓ. ਜੂ ਡਾਕਟਰ ਆਸ਼ੀਸ਼, ਰੇਂਜ ਅਧਿਕਾਰੀ ਹਰਪਾਲ ਸਿੰਘ ਤੇ ਜੂ ਕੀਪਰਜ਼ ਦੀ ਇਕ ਟੀਮ ਰਾਜਕੋਟ ਚਿੜੀਆਘਰ ਪਹੁੰਚੀ ਸੀ, ਜਿੱਥੋਂ ਜਾਨਵਰਾਂ ਦੀ ਡਾਕਟਰੀ ਜਾਂਚ ਕਰਕੇ 17 ਅਗਸਤ ਨੂੰ ਟੀਮ ਇੱਥੋਂ ਰਵਾਨਾ ਹੋ ਕੇ ਰਾਜਸਥਾਨ ਤੇ ਹਰਿਆਣਾ ਤੋਂ ਹੁੰਦੇ ਹੋਏ ਬੁੱਧਵਾਰ ਨੂੰ ਛੱਤਬੀੜ ਚਿੜੀਆਘਰ ਪਹੁੰਚੀ। 


author

Babita

Content Editor

Related News