ਚਰਸ ਸਮੇਤ ਸਮੱਗਲਰ ਕਾਬੂ
Sunday, Jun 17, 2018 - 06:18 AM (IST)
ਚੰਡੀਗੜ੍ਹ, (ਸੁਸ਼ੀਲ)- ਹਿਮਾਚਲ ਪ੍ਰਦੇਸ਼ ਤੋਂ ਜ਼ੀਰਕਪੁਰ 'ਚ ਚਰਸ ਸਪਲਾਈ ਕਰਨ ਆਏ ਸਮੱਗਲਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੰਡਸਟ੍ਰੀਅਲ ਏਰੀਆ ਫੇਜ਼-2 ਦੇ ਸ਼ਨੀ ਦੇਵ ਮੰਦਰ ਕੋਲ ਦਬੋਚ ਲਿਆ। ਦੋਸ਼ੀ ਦੀ ਪਛਾਣ ਸ਼ਿਮਲਾ ਦੇ ਪਿੰਡ ਮੋਹਨਾ ਨਿਵਾਸੀ ਪ੍ਰੇਮ ਸਿੰਘ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੇ ਬੈਗ 'ਚੋਂ ਕ੍ਰਾਈਮ ਬ੍ਰਾਂਚ ਨੂੰ 1 ਕਿਲੋ 250 ਗ੍ਰਾਮ ਚਰਸ ਮਿਲੀ। ਕ੍ਰਾਈਮ ਬ੍ਰਾਂਚ ਨੇ ਪ੍ਰੇਮ ਸਿੰਘ ਖਿਲਾਫ ਸੈਕਟਰ-31 ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕਰਵਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਕ੍ਰਾਈਮ ਬ੍ਰਾਂਚ ਸਮੱਗਲਰ ਨੂੰ ਐਤਵਾਰ ਨੂੰ ਡਿਊੁਟੀ ਮਜਿਸਟ੍ਰੇਟ ਸਾਹਮਣੇ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਡੀ. ਐੱਸ. ਪੀ. ਕ੍ਰਾਈਮ ਅਮਰਾਓ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਸਮੱਗਲਰ ਹਿਮਾਚਲ ਪ੍ਰਦੇਸ਼ ਤੋਂ ਚਰਸ ਲੈ ਕੇ ਟ੍ਰਿਬਿਊਨ ਚੌਕ ਰਾਹੀਂ ਜ਼ੀਰਕਪੁਰ ਆ ਰਿਹਾ ਹੈ। ਸੂਚਨਾ ਮਿਲਦਿਆਂ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਤੋਂ ਉਤਰਨ ਵਾਲੇ ਲੋਕਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸ਼ਨੀਵਾਰ ਸ਼ਾਮ ਨੂੰ ਇਕ ਨੌਜਵਾਨ ਬੱਸ 'ਚੋਂ ਉਤਰਿਆ ਤੇ ਪੁਲਸ ਨੂੰ ਦੇਖ ਕੇ ਇੰਡਸਟ੍ਰੀਅਲ ਏਰੀਆ ਫੇਜ਼-2 ਵੱਲ ਜਾਣ ਲੱਗਾ। ਪੁਲਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਸ਼ਨੀਦੇਵ ਮੰਦਰ ਕੋਲ ਜਾ ਕੇ ਰੋਕਿਆ ਤੇ ਉਸ ਦੇ ਬੈਗ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਚਰਸ ਬਰਾਮਦ ਹੋਈ।
