ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਚੋਈ 'ਬੱਕਰੀ' ਮੁੜ ਚਰਚਾ 'ਚ, 21 ਹਜ਼ਾਰ ਰੁਪਏ 'ਚ ਵਿਕੀ

04/25/2022 10:29:14 AM

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਹਲਕਾ ਭਦੌੜ ਦੇ ਪਾਲਾ ਖ਼ਾਨ ਦੀ ਬੱਕਰੀ, ਜੋ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਚੋਣ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿਚ ਆਈ ਸੀ। ਹੁਣ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚ ਚੁੱਕੀ ਹੈ। ਪਤਾ ਲੱਗਾ ਕਿ ਸ੍ਰੀ ਚਮਕੌਰ ਸਾਹਿਬ ਦਾ ਇਕ ਅਜਨਬੀ ਵਿਅਕਤੀ ਇਸ ਬੱਕਰੀ ਨੂੰ 21 ਹਜ਼ਾਰ ਰੁਪਏ ਵਿਚ ਖ਼ਰੀਦ ਕੇ ਲਿਆਇਆ ਹੈ, ਜਦੋਂ ਕਿ ਇਸ ਵਿਅਕਤੀ ਨੇ ਆਪਣੀ ਪਛਾਣ ਭਦੌੜ ਜਾ ਕੇ ਪਰਮਜੀਤ ਸਿੰਘ ਡਰਾਈਵਰ ਵੱਜੋਂ ਦੱਸੀ। ਪੱਤਰਕਾਰਾਂ ਨੇ ਸ੍ਰੀ ਚਮਕੌਰ ਸਾਹਿਬ ਵਿਚ ਸਥਿਤ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਦੇ ਨੇੜੇ ਉਕਤ ਵਿਅਕਤੀ ਪਰਮਜੀਤ ਸਿੰਘ ਦੇ ਘਰੋਂ ਉਹ ਚਰਚਿਤ ਬੱਕਰੀ ਲੱਭ ਲਈ, ਜੋ ਕਿ ਟੀਨਾਂ ਵਾਲੇ ਸ਼ੈੱਡ ਥੱਲੇ ਰੇਤੇ ਵਿਚ ਬੰਨ੍ਹੀ ਹੋਈ ਮਿਲੀ।

ਇਹ ਵੀ ਪੜ੍ਹੋ : ਹਵਸ ਦੀ ਭੁੱਖ 'ਚ ਦਰਿੰਦੇ ਨੇ ਢਾਈ ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਭੱਜਦੇ ਹੋਏ ਨੂੰ ਲੋਕਾਂ ਨੇ ਕੀਤਾ ਕਾਬੂ

ਉਪਰੋਕਤ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਇਹ ਬੱਕਰੀ ਰਾਤ ਨੂੰ ਹੀ ਉਸ ਦਾ ਪਤੀ ਲੈ ਕੇ ਆਇਆ ਹੈ। ਉਸ ਨੂੰ ਨਹੀਂ ਪਤਾ ਕਿ ਇਹ ਬੱਕਰੀ ਕਿੱਥੋਂ ਆਈ ਹੈ। ਉੱਧਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹ 4-5 ਸਾਥੀਆਂ ਨਾਲ ਭਦੌੜ ਗਿਆ ਸੀ ਅਤੇ ਉੱਥੇ ਜਾ ਕੇ ਉੱਥੋਂ ਦੇ ਮੌਜੂਦਾ ਵਿਧਾਇਕ ਨੂੰ ਮਿਲੇ ਅਤੇ ਗੱਲਾਂ-ਗੱਲਾਂ ਵਿਚ ਬੱਕਰੀ ਦੀ ਗੱਲ ਛਿੜ ਪਈ। ਉਨ੍ਹਾਂ ਨੇ ਵਿਧਾਇਕ ਨੂੰ ਕਿਹਾ ਕਿ ਸਾਨੂੰ ਉਹ ਬੱਕਰੀ ਹੀ ਦਿਖਾ ਦਿਓ, ਜੋ ਚੰਨੀ ਸਾਹਿਬ ਨੇ ਚੋਈ ਸੀ, ਤਾਂ ਜੋ ਅਸੀਂ ਇਹ ਬੱਕਰੀ ਖ਼ਰੀਦ ਕੇ ਲਿਜਾ ਸਕੀਏ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, 27 ਅਤੇ 28 ਤਾਰੀਖ਼ ਨੂੰ ਵਧੇਗਾ 'ਲੂ' ਦਾ ਕਹਿਰ

ਪਰਮਜੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਨੇ ਫੋਨ ’ਤੇ ਬੱਕਰੀ ਦੇ ਮਾਲਕ ਪਾਲਾ ਖ਼ਾਨ ਨਾਲ ਗੱਲ ਕੀਤੀ ਪਰ ਪਾਲਾ ਖਾਨ ਬੱਕਰੀ ਵੇਚਣ ਲਈ ਨਹੀਂ ਮੰਨਿਆ। ਫਿਰ ਪਰਮਜੀਤ ਸਿੰਘ ਸਾਥੀਆਂ ਸਮੇਤ ਪਾਲਾ ਖਾਨ ਦੇ ਘਰ ਪੁੱਜ ਗਿਆ ਅਤੇ ਜ਼ੋਰ ਪਾਉਣ ’ਤੇ ਇਸ ਬੱਕਰੀ ਦਾ 21 ਹਜ਼ਾਰ ਰੁਪਏ ਵਿਚ ਸੌਦਾ ਹੋ ਗਿਆ। ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਖ਼ਰੀਦ ਕਰਨ ਦਾ ਬਕਾਇਦਾ ਹਲਫੀਆ ਬਿਆਨ ਵੀ ਹੈ। ਜ਼ਿਕਰਯੋਗ ਹੈ ਕਿ ਇਹ ਬੱਕਰੀ ਬੀਤੇ ਸਮੇਂ ਸਾਬਕਾ ਮੁੱਖ ਮੰਤਰੀ ਵੱਲੋਂ ਚੋਣ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਰਹੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News