ਬਲਾਇੰਡ ਇੰਸਟੀਚਿਊਟ ’ਚ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਨੇਤਰਹੀਣ ਬੱਚਿਆਂ ਨੂੰ ਵਰਤਾਇਆ ਖਾਣਾ, ਕਹੀ ਇਹ ਗੱਲ
Wednesday, Feb 23, 2022 - 10:38 AM (IST)
ਜਲੰਧਰ (ਧਵਨ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਮਾਜ ’ਚ ਬੇਸਹਾਰਾ ਲੋਕਾਂ ਦੀ ਮਦਦ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਉਹ ਬੀਤੇ ਦਿਨ ਚੰਡੀਗੜ੍ਹ ’ਚ ਬਲਾਇੰਡ ਇੰਸਟੀਚਿਊਟ ’ਚ ਪਹੁੰਚੇ ਅਤੇ ਉਨ੍ਹਾਂ ਨੇ ਨੇਤਰਹੀਣ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵਰਤਾਇਆ। ਮੁੱਖ ਮੰਤਰੀ ਨੇ ਇਸ ਮੌਕੇ ’ਤੇ ਕੁੱਝ ਸਮੇਂ ਤੱਕ ਨੇਤਰਹੀਣ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਨਾਲ ਹੀ ਬਲਾਇੰਡ ਇੰਸਟੀਚਿਊਟ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦੇ ਰਹੇ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਮਾਜ ਜਿੱਥੇ ਹੋਰ ਸਾਰੇ ਕੰਮਾਂ ’ਚ ਆਪਣਾ ਯੋਗਦਾਨ ਪਾਉਂਦਾ ਹੈ, ਉੱਥੇ ਹੀ ਸਮਾਜ ਨੂੰ ਨੇਤਰਹੀਣ ਲੋਕਾਂ ਦੀ ਮਦਦ ਲਈ ਵੀ ਲਗਾਤਰ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਨੇਤਰਹੀਣ ਬੱਚਿਆਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਸਾਧਨ ਸੰਪੰਨ ਹਨ, ਉਨ੍ਹਾਂ ਵਿਸ਼ੇਸ਼ ਤੌਰ ’ਤੇ ਅਜਿਹੇ ਨੇਤਰਹੀਣ ਬੱਚਿਆਂ ਦੀ ਮਦਦਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ’ਚ ਬਹੁਤ ਸਾਰੀਆਂ ਅਸਮਾਨਤਾਵਾਂ ਹਨ।
ਚੰਨੀ ਨੇ ਕਿਹਾ ਕਿ ਜੇ ਅਸੀਂ ਮਿਲ ਕੇ ਅਜਿਹੇ ਬੇਸਹਾਰਾ ਲੋਕਾਂ ਦੀ ਮਦਦ ਕਰਾਂਗੇ ਤਾਂ ਸਾਡਾ ਦੇਸ਼ ਅਤੇ ਸਮਾਜ ਤਰੱਕੀ ਵੱਲ ਵਧੇਗਾ ਅਤੇ ਅਜਿਹੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨੇਤਰਹੀਣ ਬੱਚਿਆਂ ਨਾਲ ਗੱਲਬਾਤ ਕਰਕੇ ਸੰਤੁਸ਼ਟੀ ਮਿਲੀ ਹੈ।
ਇਹ ਵੀ ਪੜ੍ਹੋ: ਜਾਖੜ ਦੇ ਵਿਰੋਧੀ ਧਿਰਾਂ 'ਤੇ ਗੰਭੀਰ ਦੋਸ਼, ਅਬੋਹਰ ’ਚ ਮੋਦੀ, ਕੇਜਰੀਵਾਲ ਤੇ ਬਾਦਲ ਨੇ ਆਪਸ ’ਚ ਮਿਲਾ ਲਏ ਸਨ ਹੱਥ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ