ਸੁਸ਼ੀਲ ਰਿੰਕੂ ’ਤੇ ਵਰ੍ਹੇ ਚਰਨਜੀਤ ਸਿੰਘ ਚੰਨੀ, ਕਿਹਾ– ‘ਜਿਹੜਾ ਲਾਹੌਰ ਮਾੜਾ, ਉਸ ਨੇ ਪਿਸ਼ੌਰ ਵੀ ਮਾੜਾ ਹੀ ਰਹਿਣਾ’

03/28/2024 6:33:35 AM

ਪੰਜਾਬ ਡੈਸਕ– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਜਾਣ ਦੇ ਫ਼ੈਸਲੇ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਚੰਨੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਕਿਹਾ, ‘‘ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ, ਯਾਰ ਇਹ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ। ਕਦੇ ਕਿਸੇ ਪਾਰਟੀ ’ਚ ਤੇ ਕਦੇ ਕਿਸੇ ਪਾਰਟੀ ’ਚ। ਅੱਜ ਆਮ ਆਦਮੀ ਪਾਰਟੀ ਵਾਲੇ ਜਲੰਧਰ ਤੋਂ ਬਹੁਤ ਜਲੂਸ ਕੱਢ ਰਹੇ ਤੇ ਉਸ ਨੂੰ ਕਹਿ ਰਹੇ ਕਿ ਉਹ ਗੱਦਾਰ ਹੈ, ਗੱਦਾਰੀ ਕਰਕੇ ਚਲਾ ਗਿਆ।’’

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਦੇ ਕੀ ਕਾਰਨ ਰਹੇ?

ਚੰਨੀ ਨੇ ਅੱਗੇ ਕਿਹਾ, ‘‘ਜਦੋਂ ਉਹ ਕਾਂਗਰਸ ਨਾਲ ਗੱਦਾਰੀ ਕਰਕੇ ਆਇਆ ਸੀ, ਉਦੋਂ ਦੇਸ਼ ਭਗਤ ਸੀ, ਅੱਜ ਤੁਹਾਡੇ ਨਾਲ ਕਰਕੇ ਚਲਾ ਗਿਆ, ਅੱਜ ਉਹ ਗੱਦਾਰ ਹੋ ਗਿਆ। ਜਿਹੜਾ ਲਾਹੌਰ ਮਾੜਾ ਹੈ, ਉਸ ਨੇ ਪਿਸ਼ੌਰ ਵੀ ਮਾੜਾ ਹੀ ਰਹਿਣਾ ਹੈ। ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹਨ।’’

ਅਖੀਰ ’ਚ ਚੰਨੀ ਨੇ ਕਿਹਾ, ‘‘ਇਕ ਚੰਗੇ ਲੀਡਰ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ। ਇਹ ਤਾਂ ਆਪ ਹੀ ਲਾਲਚ ਜਾਂ ਡਰ ’ਚ ਆ ਕੇ ਵਿਕਾਊ ਹੋਏ ਪਏ ਹਨ, ਇਨ੍ਹਾਂ ਲੋਕਾਂ ਨੇ ਸਮਾਜ ਨੂੰ ਕੀ ਸੇਧ ਦੇਣੀ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News