ਚਰਨਜੀਤ ਚੰਨੀ ਦੇ ਮੁੱਖ ਮੰਤਰੀ ’ਤੇ ਰੂਪਨਗਰ ਜ਼ਿਲ੍ਹੇ ’ਚ ਖ਼ੁਸ਼ੀ ਦਾ ਮਾਹੌਲ
Monday, Sep 20, 2021 - 04:32 PM (IST)
 
            
            ਰੂਪਨਗਰ (ਵਿਜੇ ਸ਼ਰਮਾ)-ਚਰਨਜੀਤ ਸਿੰਘ ਚੰਨੀ ਦੇ ਬਤੌਰ ਮੁੱਖ ਮੰਤਰੀ ਪੰਜਾਬ ਬਣਨ ’ਤੇ ਅੱਜ ਰੂਪਨਗਰ ਜ਼ਿਲ੍ਹੇ ਦੇ ਨਿਵਾਸੀਆਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਲੋਕਾਂ ਨੇ ਵੱਖ-ਵੱਖ ਢੰਗ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮਠਿਆਈਆਂ ਵੰਡਣ ਦਾ ਸਿਲਸਿਲਾ ਬੜੇ ਜੋਰ ਸ਼ੋਰ ਨਾਲ ਖ਼ਬਰ ਲਿਖੇ ਜਾਣ ਤੱਕ ਚੱਲ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਰੂਪਨਗਰ ਜ਼ਿਲ੍ਹੇ ਦਾ ਨਾਮ ਉੱਚਾ ਹੋਇਆ ਹੈ, ਜਿਸ ਦੇ ਨਾਲ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਵੀ ਹੱਲ ਹੋਣ ਦੀ ਆਸ ਬੱਝੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਕਾਰਨਾਮਿਆਂ ਦਾ ਖੋਲਾਂਗਾ ਚਿੱਠਾ, ਮੁਹੰਮਦ ਮੁਸਤਫ਼ਾ ਦੀ ਧਮਕੀ
ਸਮੂਹ ਕਾਂਗਰਸੀਆਂ ਨੇ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਨਗਰ ਸੁਧਾਰ ਟਰੱਸਟ ਦੀ ਅਗਵਾਈ ’ਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਅਤੇ ਖ਼ੁਸ਼ੀ ’ਚ ਲੱਡੂ ਵੰਡੇ ਗਏ। ਇਸ ਮੌਕੇ ਰਮੇਸ਼ ਗੋਇਲ, ਗੁਰਿੰਦਰਪਾਲ ਸਿੰਘ ਬਿੱਲਾ, ਅਮਰਜੀਤ ਸਿੰਘ, ਕੌਂਸਲਰ ਪੋਮੀ ਸੋਨੀ, ਅਮਰਜੀਤ ਸਿੰਘ ਭੁੱਲਰ, ਜਗਦੀਸ਼ ਕਾਜਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ‘ਵਿਕੀਪੀਡੀਆ’ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਐਲਾਨਿਆ ਮੁੱਖ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            