ਸੇਵਾ ਕੇਦਰਾਂ ਦੇ ਸਮੇਂ ’ਚ ਹੋਇਆ ਬਦਲਾਅ, ਅਗਾਊਂ ਮਿਲਣ ਦਾ ਸਮਾਂ ਲੈਣ ਲਈ ਜਾਰੀ ਕੀਤੇ ਫ਼ੋਨ ਨੰਬਰ

6/18/2020 6:27:54 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ) - ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਗਰਮੀ ਕਾਰਨ ਪੰਜਾਬ ਸਰਕਾਰ ਵੱਲੋਂ ਸੇਵਾ ਕੇਦਰਾਂ ਦੇ ਕੰਮਕਾਜ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ  ਨੇ ਦੱਸਿਆ ਕਿ 18 ਜੂਨ ਤੋਂ 30 ਸਤੰਬਰ ਤੱਕ ਸੇਵਾ ਕੇਂਦਰ ਸਵੇਰੇ 7:30 ਵਜੇ ਤੋਂ 3:30 ਵਜੇ ਤੱਕ ਖੁੱਲ੍ਹੇ ਰਹਿਣਗੇ।

ਸ਼੍ਰੀ ਰਾਮਵੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਈਰਸ ਦੀ ਰੋਕਥਾਮ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਹੁਣ ਸੇਵਾ ਕੇਦਰਾਂ ’ਚ ਇੱਕ ਸਮੇਂ ਘੱਟੋ ਤੋਂ ਘੱਟ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਅਗਾਉ ਸਮਾਂ ਲੈਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਨਾਗਰਿਕ ਨੂੰ ਸੇਵਾ ਕੇਂਦਰ ਤੋਂ ਕੋਈ ਕੰਮ ਹੈ ਤਾਂ ਉਹ  msevaapp, covaapp, dgrpg.Punjab.gov.in ਵੈਬਸਾਈਟ ਜਾਂ ਫਿਰ ਸੰਪਰਕ ਨੰਬਰ 89685-93812 ਜਾਂ 89685-93813 ’ਤੇ  ਸੰਪਰਕ ਕਰਕੇ ਮਿਲਣ ਦਾ ਸਮਾਂ ਲੈ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਖੇ ਆਉਣ ਵਾਲੇ ਵਿਅਕਤੀ ਮਾਸਕ ਲਾਜ਼ਮੀ ਤੌਰ ਪਾ ਕੇ ਆਉਣ, ਸਮੇਂ-ਸਮੇਂ ’ਤੇ ਸੈਨੇਟਾਈਜ਼ਰ ਨਾਲ ਹੱਥ ਸੈਨੇਟਾਈਜ਼ ਕਰਨ, ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਪਾਣੀ ਉਪਲਬਧ ਹੋਣ ’ਤੇ ਵਾਰ-ਵਾਰ ਹੱਥ ਧੋਣਾ ਯਕੀਨੀ ਬਣਾਉਣ।

 


Harinder Kaur

Content Editor Harinder Kaur