ਸਿੱਖਿਆ ਮੰਤਰੀ ਦੇ ਹੁਕਮਾਂ ‘ਤੇ ਸਦੀ ਪੁਰਾਣਾ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨਾਮ ਨੂੰ ਬਦਲਣ ਦੀ ਪ੍ਰਕਿਰਿਆ ਆਰੰਭ

Friday, Nov 25, 2022 - 07:46 PM (IST)

ਸਿੱਖਿਆ ਮੰਤਰੀ ਦੇ ਹੁਕਮਾਂ ‘ਤੇ ਸਦੀ ਪੁਰਾਣਾ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨਾਮ ਨੂੰ ਬਦਲਣ ਦੀ ਪ੍ਰਕਿਰਿਆ ਆਰੰਭ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨੂੰ ਬਦਲਣ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਨੇ ਅੱਜ ਇੱਥੇ ਦੱਸਿਆ ਕਿ ਅੰਗਰੇਜ਼ ਰਾਜ ਵੇਲੇ ਇਸ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਰੱਖਿਆ ਗਿਆ ਸੀ ਜਿਸ ਨੂੰ ਕਿ ਅੱਜ ਤੱਕ ਕਿਸੇ ਨੇ ਵੀ ਤਬਦੀਲ ਕਰਨ ਬਾਰੇ ਨਹੀਂ ਸੋਚਿਆ ਜਦਕਿ ਹੁਣ ਇਹ ਨਾਮ ਕੰਮ ਅਨੁਸਾਰ ਸਾਰਥਿਕਤਾ ਨਹੀਂ ਰੱਖਦਾ।

ਇਹ ਵੀ ਪੜ੍ਹੋ : ਬੱਸ 'ਚ ਮਿਲੀ ਅਣਜਾਣ ਕੁੜੀ ਤੋਂ ਸ਼ੁਰੂ ਹੋਈ ਕਹਾਣੀ,ਬ੍ਰਾਜ਼ੀਲ 'ਚ ਫਸਿਆ ਪੁੱਤ, ਪਿਓ ਨੂੰ ਆਇਆ ਬ੍ਰੇਨ ਅਟੈਕ

ਉਨ੍ਹਾਂ ਦੱਸਿਆ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਸਕੂਲ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਤੋਂ ਬਦਲ ਕੇ ਡਾਇਰੈਕਟੋਰੇਟ ਸਕੂਲ ਸਿੱਖਿਆ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਕੰਮ ਕਰਦਾ ਹੈ ਜਦਕਿ ਅੰਗਰੇਜ਼ਾਂ ਵੱਲੋਂ ਰੱਖੇ ਨਾਮ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਵਿਭਾਗ ਸਿਰਫ਼ ਹਦਾਇਤਾਂ ਦਿੰਦਾ ਹੈ। 

ਇਹ ਵੀ ਪੜ੍ਹੋ :  ਅਕਾਲੀ ਦਲ ਨਾਲ ਗੱਠਜੋੜ ਦੀਆਂ ਖ਼ਬਰਾਂ ਦੌਰਾਨ ਭਾਜਪਾ ਆਗੂ ਨੇ ਦੱਸੀ ਕੇਂਦਰੀ ਲੀਡਰਸ਼ਿਪ ਦੇ ਦਿਲ ਦੀ ਗੱਲ

ਉਨ੍ਹਾਂ ਦੱਸਿਆ ਕਿ ਇਸ ਬਾਬਤ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਅਤੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਸੀ ਅਤੇ ਵਿਭਾਗ ਦਾ ਨਾਮ ਬਦਲਣ ਸਬੰਧੀ ਕਾਰਵਾਈ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ ਅਤੇ ਭਵਿੱਖ ਵਿੱਚ ਇਸ ਵਿਭਾਗ ਨੂੰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਦੇ ਨਾਮ ਨਾਲ ਜਾਣਿਆ ਜਾਵੇਗਾ।

ਇਹ ਵੀ ਪੜ੍ਹੋ : ਟਰੱਕ ਯੂਨੀਅਨਾਂ ਖ਼ਿਲਾਫ਼ ਸਖ਼ਤ ਹੋਈ ਪੰਜਾਬ ਸਰਕਾਰ, ਦਿੱਤੇ ਵੱਡੀ ਕਾਰਵਾਈ ਦੇ ਆਦੇਸ਼


author

Harnek Seechewal

Content Editor

Related News