ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, AAP ਤੇ ਕਾਂਗਰਸ ਗਠਜੋੜ ਨਾਲ ਭਾਜਪਾ ਦਾ ਹੋਵੇਗਾ ਮੁਕਾਬਲਾ

Tuesday, Jan 30, 2024 - 09:53 AM (IST)

ਚੰਡੀਗੜ੍ਹ : ਚੰਡੀਗੜ੍ਹ 'ਚ ਅੱਜ ਮੇਅਰ ਦੀ ਚੋਣ ਹੋਣ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦਾ ਸਾਹਮਣਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਨਾਲ ਹੋਵੇਗਾ। ਇਹ ਚੋਣ ਸਖ਼ਤ ਸੁਰੱਖਿਆ ਵਿਚਕਾਰ ਕਰਵਾਈ ਜਾਵੇਗੀ। ਹਾਲਾਂਕਿ ਇਹ ਕਹਿਣਾ ਹਾਲੇ ਮੁਸ਼ਕਿਲ ਹੈ ਕਿ ਕਿਹੜੀ ਪਾਰਟੀ ਤਿੰਨ ਅਹੁਦਿਆਂ ’ਤੇ ਜਾਵੇਗੀ, ਪਰ ਇਹ ਤੈਅ ਹੈ ਕਿ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ 'ਇੰਡੀਆ' ਗਠਜੋੜ ਦੇ ਸਾਹਮਣੇ ਹਾਰ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰੇਗੀ। ਜਿੱਤ ਲਈ ਲੋੜੀਂਦੀਆਂ ਚਾਰ ਵੋਟਾਂ ਤੋਂ ਘੱਟ ਹੋਣ ਦੇ ਬਾਵਜੂਦ ਸੋਮਵਾਰ ਰਾਤ ਤੱਕ ਭਾਜਪਾ ਆਗੂ ਦਾਅਵਾ ਕਰ ਰਹੇ ਸਨ ਕਿ ਤਿੰਨੇ ਸੀਟਾਂ ਉਨ੍ਹਾਂ ਦੇ ਕਬਜ਼ੇ ਵਿਚ ਹੋਣਗੀਆਂ।

ਇਹ ਵੀ ਪੜ੍ਹੋ : ਆਰਥਿਕ ਤੰਗੀ ਕਾਰਨ ਨੌਜਵਾਨ ਨੇ ਨਿਗਲੀ ਸਲਫ਼ਾਸ, ਮਰਨ ਤੋਂ ਪਹਿਲਾਂ ਮੋਬਾਇਲ 'ਚ ਬਣਾਈ ਵੀਡੀਓ

ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਨੇ ਵੀ ਭਾਜਪਾ ਨੂੰ 20 ਕੌਂਸਲਰਾਂ ਦੇ ਦਮ ’ਤੇ ਵਿਰੋਧੀ ਧਿਰ ਵਿਚ ਬੈਠਣ ਲਈ ਪੂਰੀ ਤਿਆਰੀ ਕਰ ਲਈ ਹੈ। ਜੇਕਰ ਭਾਜਪਾ ਵਿਰੋਧੀ ਧਿਰ ਵਿਚ ਡਟਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਕਰਾਸ ਵੋਟ ਦੀ ਮੱਦਦ ਨਾਲ ਮੁੜ ਆਪਣਾ ਮੇਅਰ ਬਣਾ ਸਕਦੀ ਹੈ। ਜੇਕਰ 'ਆਪ' ਅਤੇ ਕਾਂਗਰਸ ਆਪੋ-ਆਪਣੇ ਕੌਂਸਲਰਾਂ ਨੂੰ ਇਕਜੁੱਟ ਰੱਖਣ ਵਿਚ ਕਾਮਯਾਬ ਹੋ ਜਾਂਦੀਆਂ ਹਨ ਤਾਂ ਇਹ ਤਿੰਨੇ ਸੀਟਾਂ ਆਸਾਨੀ ਨਾਲ ਗਠਜੋੜ ਕੋਲ ਚਲੀਆਂ ਜਾਣਗੀਆਂ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਅਕਾਲੀ ਦਲ ਦੀਆਂ ਢੀਂਡਸਾ ਤੇ ਬੀਬੀ ਜਗੀਰ ਕੌਰ 'ਤੇ ਟਿਕੀਆਂ ਨਜ਼ਰਾਂ
ਇਕ ਘੰਟਾ ਪਹਿਲਾ ਸ਼ੁਰੂ ਹੋਣਗੀਆਂ ਚੋਣਾਂ
ਮੰਗਲਵਾਰ ਨੂੰ ਮੇਅਰ ਚੋਣਾਂ ਲਈ ਨਗਰ ਨਿਗਮ ਵਲੋਂ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ। ਚੋਣ ਪ੍ਰਕਿਰਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਮੇਅਰ ਚੋਣ 11 ਵਜੇ ਸ਼ੁਰੂ ਕੀਤੀ ਜਾਂਦੀ ਸੀ। ਸਭ ਤੋਂ ਪਹਿਲਾ ਜੁਆਇੰਟ ਕਮਿਸ਼ਨਰ ਵਲੋਂ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਦੀ ਸੀਟ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਮੇਅਰ ਸੀਟ ਲਈ ਚੋਣ ਹੋਵੇਗੀ। ਵੋਟਿੰਗ ਤੋਂ ਬਾਅਦ ਗਿਣਤੀ ਸ਼ੁਰੂ ਹੋਵੇਗੀ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਜੇਤੂ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਗੇ। ਇਸ ਤੋਂ ਬਾਅਦ ਜੁਆਇੰਟ ਕਮਿਸ਼ਨਰ ਜੇਤੂ ਮੇਅਰ ਨੂੰ ਕੁਰਸੀ ’ਤੇ ਬੈਠਾਉਣਗੇ, ਫ਼ਿਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਚੋਣ ਹੋਵੇਗੀ। ਇਹ ਦੋਵੇਂ ਚੋਣਾਂ ਨਵੇਂ ਮੇਅਰ ਦੀ ਨਿਗਰਾਨ ਵਿਚ ਹੋਣਗੀਆਂ ਅਤੇ ਵੋਟਿੰਗ ਕਰਵਾ ਕੇ ਦੋਵੇਂ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾਵੇਗਾ। 
ਇਸ ਵਾਰ ਨੇਤਾਵਾਂ ਅਤੇ ਵਰਕਰਾਂ ਨੂੰ ਨੋ ਐਂਟਰੀ
ਚੰਡੀਗੜ੍ਹ ਨਗਰ ਨਿਗਮ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਮੇਅਰ ਚੋਣ ਵਿਚ ਜਿੱਤ ਦਾ ਜਸ਼ਨ ਮਨਾਉਣ ਲਈ ਕਿਸੇ ਵੀ ਪਾਰਟੀ ਦੇ ਨੇਤਾ ਅਤੇ ਵਰਕਰ ਨੂੰ ਨਿਗਮ ਦਫ਼ਤਰ ਵਿਚ ਪ੍ਰਵੇਸ਼ ਨਹੀਂ ਮਿਲੇਗਾ। ਇਸ ਦੇ ਨਾਲ ਹੀ ਸਦਨ ਦੇ ਅੰਦਰ ਅਧਿਕਾਰੀਆਂ ਨੂੰ ਵੀ ਸੀਮਤ ਗਿਣਤੀ ਵਿਚ ਰੱਖਿਆ ਜਾਵੇਗਾ। ਸ਼ਹਿਰ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News