ਪਿੰਡ ਵਿਚਾਲੇ ਗੱਡੀ ਵਾਲੇ ਨੇ ਚਲਾ 'ਤੀਆਂ ਪੁਲਸ 'ਤੇ ਗੋਲੀਆਂ, ਹੋ ਗਿਆ ਮੁਕਾਬਲਾ

Tuesday, Oct 29, 2024 - 06:32 PM (IST)

ਪਿੰਡ ਵਿਚਾਲੇ ਗੱਡੀ ਵਾਲੇ ਨੇ ਚਲਾ 'ਤੀਆਂ ਪੁਲਸ 'ਤੇ ਗੋਲੀਆਂ, ਹੋ ਗਿਆ ਮੁਕਾਬਲਾ

ਜਲੰਧਰ (ਸੁਨੀਲ)- ਜਲੰਧਰ 'ਚ ਅੱਜ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨਾਲ ਪੰਜਾਬ ਪੁਲਸ ਦਾ ਮੁਕਾਬਲਾ ਜਲੰਧਰ ਦੇ ਜਮਸ਼ੇਰ ਖਾਸ ਇਲਾਕੇ 'ਚ ਹੋਇਆ। ਜਿਸ ਦੌਰਾਨ ਪੂਰੇ ਪਿੰਡ 'ਚ ਸਨਸਨੀ ਦਾ ਮਾਹੌਲ ਬਣ ਗਿਆ। ਹਾਲਾਂਕਿ ਪੁਲਸ ਨੇ ਪੂਰੇ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ। ਸੂਤਰਾਂ ਅਨੁਸਾਰ ਥਾਣਾ ਸਦਰ ਦੀ ਪੁਲਸ ਨੇ ਇਸ ਮਾਮਲੇ 'ਚ ਵਾਰਦਾਤ ਵਾਲੀ ਥਾਂ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। 

ਇਹ ਵੀ ਪੜ੍ਹੋ-  ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ

PunjabKesari

ਇਸ ਦੌਰਾਨ ਮੌਕੇ 'ਤੇ ਕਈ ਰਾਊਂਡ ਫਾਇਰਿੰਗ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਦੋਵੇਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਹਨ। ਇਸ ਮੁਕਾਬਲੇ 'ਚ ਨੇੜਲੇ ਹੀ ਇਕ ਪਿੰਡ ਦਾ ਨੌਜਵਾਨ ਕਾਬੂ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਤੋਂ ਪਹਿਲਾਂ ਪੁਲਸ ਜਦ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ ਤਾਂ ਮੁਲਜ਼ਮ ਦੀ ਗੱਡੀ ਬਿਜਲੀ ਦੇ ਖੰਬੇ ਨਾਲ ਜਾ ਵੱਜੀ।

ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ

ਲੋਕਾਂ ਅਨੁਸਾਰ ਪਹਿਲੀ ਗੋਲੀ ਮੁਲਜ਼ਮ ਵੱਲੋਂ ਚਲਾਈ ਗਈ, ਦੂਜੀ ਗੋਲੀ ਪੁਲਸ ਵੱਲੋਂ ਚਲਾਈ ਗਈ। ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ। ਚਸ਼ਮਦੀਦ ਨੇ ਦੱਸਿਆ ਕਿ ਜਲੰਧਰ ਛਾਉਣੀ ਦੇ ਪਿੰਡ ਕੁੱਕੜ ਪਿੰਡ ਦਾ ਇੱਕ ਨੌਜਵਾਨ ਸੀ। ਜਿਸ ਦੀ ਪੁਲਸ ਕਾਫੀ ਦੇਰ ਤੋਂ ਭਾਲ ਕਰ ਰਹੀ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News