ਪੰਜਾਬ 'ਚ 24 ਘੰਟੇ 'ਚ ਹੋ ਸਕਦੀ ਹੈ ਕਿਣਮਣ, 12 ਨੂੰ ਭਾਰੀ ਮੀਂਹ ਦੀ ਸੰਭਾਵਨਾ

12/10/2019 11:54:38 AM

ਚੰਡੀਗੜ੍ਹ (ਯੂ. ਐੱਨ.ਆਈ.) : ਪੰਜਾਬ ਵਿਚ ਅਗਲੇ 24 ਘੰਟਿਆਂ ਵਿਚ ਕਿਤੇ-ਕਿਤੇ ਕਣੀਆਂ ਪੈਣ ਅਤੇ ਬਾਕੀ ਹਿੱਸਿਆਂ ਵਿਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 12 ਦਸੰਬਰ ਨੂੰ ਵਰਖਾ ਦੇ ਆਸਾਰ ਹਨ। ਮੌਸਮ ਕੇਂਦਰ ਅਨੁਸਾਰ ਪੱਛਮੀ ਚੱਕਰ ਦੇ ਸਰਗਰਮ ਹੋਣ ਨਾਲ 12 ਦਸੰਬਰ ਨੂੰ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਕਿਤੇ-ਕਿਤੇ ਗਰਜ ਨਾਲ ਵੀ ਮੀਂਹ ਵਰ੍ਹ ਸਕਦਾ ਹੈ। ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਅੱਜ ਸਵੇਰ ਤੋਂ ਬੱਦਲਾਂ ਨੇ ਡੇਰਾ ਪਾ ਲਿਆ ਹੈ। ਪਹਾੜਾਂ ਵਿਚ ਅਗਲੇ 2 ਦਿਨਾਂ ਵਿਚ ਬਰਫਬਾਰੀ ਅਤੇ ਵਰਖਾ ਦੇ ਆਸਾਰ ਹਨ।

ਆਦਮਪੁਰ ਵਿਚ ਪਾਰਾ 4 ਡਿਗਰੀ ਅਤੇ ਬਠਿੰਡਾ ਵਿਚ 5 ਡਿਗਰੀ ਰਿਹਾ। ਚੰਡੀਗੜ੍ਹ, ਅੰਬਾਲਾ, ਪਟਿਆਲਾ ਅਤੇ ਹਲਵਾਰਾ ਵਿਚ ਪਾਰਾ ਤਰਤੀਬਵਾਰ 8 ਡਿਗਰੀ, ਹਿਸਾਰ ਅਤੇ ਨਾਰਨੌਲ ਦਾ ਪਾਰਾ ਤਰਤੀਬਵਾਰ 6 ਡਿਗਰੀ, ਕਰਨਾਲ, ਰੋਹਤਕ, ਭਿਵਾਨੀ, ਅੰਮ੍ਰਿਤਸਰ ਅਤੇ ਲੁਧਿਆਣਾ 7 ਡਿਗਰੀ, ਪਠਾਨਕੋਟ 6 ਡਿਗਰੀ, ਗੁਰਦਾਸਪੁਰ 7 ਡਿਗਰੀ, ਦਿੱਲੀ 7 ਡਿਗਰੀ, ਸ਼੍ਰੀਨਗਰ ਸਿਫਰ ਤੋਂ 2 ਡਿਗਰੀ ਘੱਟ ਅਤੇ ਜੰਮੂ ਵਿਚ 8 ਡਿਗਰੀ ਰਿਹਾ। ਹਿਮਾਚਲ ਪ੍ਰਦੇਸ਼ ਵਿਚ ਮੌਸਮ ਦੇ ਮੁੜ ਤਬਦੀਲ ਹੋਣ ਦੀ ਸੰਭਾਵਨਾ ਅਤੇ ਅਗਲੇ 2 ਦਿਨਾਂ ਵਿਚ ਬਰਫਬਾਰੀ ਅਤੇ ਵਰਖਾ ਦੇ ਆਸਾਰ ਹਨ। ਸ਼ਿਮਲਾ ਦਾ ਪਾਰਾ 4 ਡਿਗਰੀ, ਮਨਾਲੀ ਸਿਫਰ ਤੋਂ ਇਕ ਡਿਗਰੀ ਘੱਟ, ਕਲਪਾ ਸਿਫਰ, ਨਾਹਨ 12 ਡਿਗਰੀ, ਊਨਾ 5 ਡਿਗਰੀ, ਧਰਮਸ਼ਾਲਾ 7 ਡਿਗਰੀ, ਮੰਡੀ 9 ਡਿਗਰੀ, ਭੂੰਤਰ 1 ਡਿਗਰੀ, ਸੁੰਦਰਨਗਰ 2 ਡਿਗਰੀ ਅਤੇ ਕਾਂਗੜਾ 6 ਡਿਗਰੀ ਰਿਹਾ।


cherry

Content Editor

Related News