ਚੰਡੀਗੜ੍ਹ ''ਚ ਘੱਟ ਹੋ ਗਏ 2.38 ਲੱਖ ਵੋਟਰ

Monday, Mar 11, 2019 - 03:48 PM (IST)

ਚੰਡੀਗੜ੍ਹ (ਸਾਜਨ) : ਯੂ. ਟੀ. ਦੇ ਮੁੱਖ ਚੋਣ ਅਧਿਕਾਰੀ ਅਜੋਏ ਕੁਮਾਰ ਸਿਨਹਾ ਨੇ ਦੱਸਿਆ ਹੈ ਕਿ ਲੋਕਸਭਾ ਚੋਣ ਦੇ ਐਲਾਨ ਦੇ ਨਾਲ ਹੀ ਚੰਡੀਗੜ੍ਹ 'ਚ ਆਦਰਸ਼ ਚੋਣ ਜ਼ਾਬਤਾ ਵੀ ਤੁਰੰਤ ਲਾਗੂ ਹੋ ਗਿਆ ਹੈ। ਟ੍ਰਾਈਸਿਟੀ ਅਨੁਸਾਰ ਚੰਡੀਗੜ੍ਹ ਅਤੇ ਮੋਹਾਲੀ 'ਚ ਸੱਤਵੇਂ ਪੜਾਅ 'ਚ 19 ਮਈ ਨੂੰ ਵੋਟਾਂ ਪੈਣਗੀਆਂ, ਜਦੋਂਕਿ ਪੰਚਕੂਲਾ 'ਚ 12 ਮਈ ਨੂੰ ਵੋਟਾਂ ਪੈਣਗੀਆਂ। ਉਨ੍ਹ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਇਕ ਮਾਤਰ ਲੋਕਸਭਾ ਸੀਟ ਲਈ 22 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।  ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 23 ਮਈ ਨੂੰ ਗਿਣਤੀ ਹੋਵੇਗੀ। ਭਾਰਤੀ ਚੋਣ ਕਮਿਸ਼ਨ ਵਲੋਂ ਲੋਕਸਭਾ ਚੋਣ ਦੇ ਪ੍ਰੋਗਰਾਮ ਦੇ ਐਲਾਨ ਮਗਰੋਂ ਯੂ. ਟੀ. ਦੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਵਾਰ ਕੁਲ 6 ਲੱਖ 19 ਹਜ਼ਾਰ 336 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਲੋਕਸਭਾ ਸੀਟ ਲਈ ਚੋਣ ਪ੍ਰਕਿਰਿਆ ਤਹਿਤ 22 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 2014 ਦੀਆਂ ਲੋਕਸਭਾ ਚੋਣਾਂ ਦੇ ਦੌਰਾਨ ਪ੍ਰਦੇਸ਼ 'ਚ ਕੁਲ ਵੋਟਰਾਂ ਦੀ ਗਿਣਤੀ 8 ਲੱਖ 57 ਹਜ਼ਾਰ 343 ਸੀ, ਜਿਸ ਦੀ ਤੁਲਨਾ 'ਚ ਇਸ ਵਾਰ ਚੋਣਾਂ ਲਈ ਵੋਟਰ ਸੂਚੀਆਂ ਦੇ ਅੰਤਿਮ ਪ੍ਰਕਾਸ਼ਨ ਤੋਂ ਬਾਅਦ 6 ਲੱਖ 19 ਹਜ਼ਾਰ 336 ਵੋਟਰ ਬਚੇ ਹਨ। ਇਸ ਤਰ੍ਹਾਂ ਦੇਖਿਆ ਜਾਵੇ ਤਾਂ 2 ਲੱਖ 38 ਹਜ਼ਾਰ ਤੋਂ ਜ਼ਿਆਦਾ ਵੋਟਰ ਘੱਟ ਹੋਏ ਹਨ। ਉਥੇ ਹੀ ਇਸ ਵਾਰ ਲੋਕਸਭਾ ਚੋਣਾਂ 'ਚ 10 ਹਜ਼ਾਰ ਨਵੇਂ ਵੋਟਰ ਵਧੇ ਹਨ। ਇਹ ਨੌਜਵਾਨ ਵੋਟਰ ਸਿਟੀ ਬਿਊਟੀਫੁਲ 'ਚ ਪਹਿਲੀ ਵਾਰ ਆਪਣੀ  ਵੋਟ ਦੀ ਵਰਤੋਂ ਕਰਨ ਜਾ ਰਹੇ ਹਨ। ਇਸ 'ਚ 2 ਹਜ਼ਾਰ ਤੋਂ ਜ਼ਿਆਦਾ ਮਹਿਲਾ ਵੋਟਰ ਹਨ, ਜਦੋਂਕਿ 7 ਹਜ਼ਾਰ ਤੋਂ ਜ਼ਿਆਦਾ ਮਰਦ ਵੋਟਰ ਸ਼ਾਮਲ ਹਨ। 

ਤਬਾਦਲਿਆਂ ਤੇ ਨਿਯੁਕਤੀਆਂ 'ਤੇ ਲੱਗੀ ਰੋਕ 
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੰਡੀਗੜ੍ਹ 'ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਨਾਲ ਹੀ ਤਬਾਦਲਾ ਅਤੇ ਨਿਯੁਕਤੀਆਂ 'ਤੇ ਰੋਕ ਲਗ ਗਈ ਹੈ। ਲੋੜ ਪੈਣ 'ਤੇ ਪ੍ਰਸ਼ਾਸਨ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਚੋਣਾਂ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਟਰਾਂਸਫਰ ਕਰ ਸਕੇਗਾ। 

ਸ਼ਹਿਰ 'ਚ 212 ਬੂਥ ਸੰਵੇਦਨਸ਼ੀਲ 
ਚੰਡੀਗੜ੍ਹ 'ਚ ਇਸ ਵਾਰ ਵੋਟ ਪਾਉਣ ਲਈ 597 ਬੂਥ ਬਣਾਏ ਗਏ ਹਨ। ਇਸ 'ਚ 212 ਬੂਥ ਸੰਵੇਦਨਸ਼ੀਲ ਹਨ। ਇਨ੍ਹਾਂ ਸੰਵੇਦਨਸ਼ੀਲ ਬੂਥਾਂ 'ਤੇ ਵਾਧੂ ਸੁਰੱਖਿਆ ਵਿਵਸਥਾ ਕੀਤੀ ਜਾਵੇਗੀ। ਪ੍ਰਦੇਸ਼ ਦੇ ਸੀ. ਈ. ਓ. ਨੇ ਦੱਸਿਆ ਕਿ ਸਾਰੇ ਬੂਥ ਕੰਪਲੀਟ ਹਨ। ਇਨ੍ਹ੍ਹਾਂ ਤੋਂ ਇਲਾਵਾ ਜੇਕਰ ਕਿਤੇ ਕੋਈ ਸ਼ਿਕਾਇਤ ਹੈ ਤਾਂ ਲੋਕ ਜਾਣੂ ਕਰਵਾ ਸਕਦੇ ਹਨ। 

ਸ਼ਹਿਰ 'ਚ 25 ਹਜ਼ਾਰ ਹਨ ਦਿਵਿਆਂਗ 
ਬੂਥ ਤਕ ਦਿਵਿਆਂਗਾਂ ਨੂੰ ਲਿਜਾਣ ਇਸ ਵਾਰ ਪ੍ਰਸ਼ਾਸਨ ਨੇ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਹਨ। ਬੂਥਾਂ 'ਤੇ ਰੈਂਪ ਬਣ ਕੇ ਪੂਰੀ ਤਰ੍ਹਾਂ ਤਿਆਰ ਹਨ। ਆਉਣ-ਜਾਣ ਲਈ ਇਨ੍ਹਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸ਼ਹਿਰ 'ਚ 25 ਹਜ਼ਾਰ ਤੋਂ ਜ਼ਿਆਦਾ ਦਿਵਿਆਂਗ ਸਮਾਜ ਕਲਿਆਣ ਵਿਭਾਗ ਵਲੋਂ ਵੱਖ-ਵੱਖ ਯੋਜਨਾਵਾਂ ਦਾ ਲਾਭ ਲੈ ਰਹੇ ਹਨ। 

ਇਸ ਵਾਰ 70 ਪੋਲਿੰਗ ਬੂਥ ਵਧੇ, ਚੋਣਾਂ 'ਚ ਲੱਗੇ 4 ਹਜ਼ਾਰ ਅਧਿਕਾਰੀ ਤੇ ਕਰਮਚਾਰੀ 
ਇਸ ਵਾਰ ਲੋਕ ਸਭਾ ਚੋਣ 'ਚ ਜਿੱਥੇ 2 ਲੱਖ 38 ਹਜ਼ਾਰ ਤੋਂ ਵੱਧ ਵੋਟਰ ਘਟੇ ਹਨ, ਉਥੇ ਹੀ ਸ਼ਹਿਰ 'ਚ 70 ਬੂਥ ਵਧੇ ਹਨ। ਇਸ ਤੋਂ ਪਹਿਲਾਂ ਸਾਲ 2014 ਦੀ ਲੋਕਸਭਾ ਚੋਣ 'ਚ 527 ਪੋਲਿੰਗ ਬੂਥ ਬਣੇ ਸਨ। ਇਸ ਵਾਰ ਵਧ ਕੇ 597 ਪੋਲਿੰਗ ਬੂਥ ਹੋ ਗਏ ਹਨ। ਇਸ ਚੋਣ 'ਚ 4 ਹਜ਼ਾਰ ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਲਗਾਏ ਗਏ ਹਨ। ਇਸ 'ਚ ਕੁਝ ਕਰਮਚਾਰੀਆਂ ਨੂੰ ਰਿਜ਼ਰਵ 'ਚ ਵੀ ਰੱਖਿਆ ਗਿਆ ਹੈ।

75 ਸੈਕਟਰਾਂ 'ਚ ਵੰਡਿਆ ਸ਼ਹਿਰ 
ਸੁਰੱਖਿਆ ਦੇ ਨਜ਼ਰੀਏ ਤੋਂ ਸ਼ਹਿਰ ਨੂੰ 75 ਸੈਕਟਰਾਂ 'ਚ ਵੰਡਿਆ ਗਿਆ ਹੈ। ਇਸ ਦੇ ਨਾਲ ਹੀ ਸਾਰੇ ਸੈਕਟਰਾਂ ਨੂੰ ਮਿਲਾ ਕੇ 9 ਡਵੀਜ਼ਨ ਬਣਾਏ ਗਏ ਹਨ। ਹਰ ਇਕ ਡਵੀਜ਼ਨ 'ਚ ਇਕ ਨੋਡਲ ਅਫਸਰ ਅਤੇ ਪੁਲਸ ਕਰਮਚਾਰੀਆਂ ਦੇ ਨਾਲ ਕੁਲ 7 ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਤਾਇਨਾਤ ਕੀਤੀ ਗਈ ਹੈ।


Anuradha

Content Editor

Related News