ਸ਼ੇਖ ਨੂੰ ਵੇਚੀ ਗਈ ਪੰਜਾਬਣ ਨੇ ਸੁਣਾਈ ਹੱਡਬੀਤੀ (ਵੀਡੀਓ)

07/27/2019 10:48:05 AM

ਚੰਡੀਗੜ੍ਹ/ਗੁਰਦਾਸਪੁਰ(ਐੱਚ.ਐੱਸ.ਜੱਸੋਵਾਲ) : ਰੁਜ਼ਗਾਰ ਦੀ ਭਾਲ ਵਿਚ ਦੁਬਈ ਗਈ ਪੰਜਾਬਣ ਨੂੰ ਪੈਸਿਆਂ ਲਈ ਏਜੰਟ ਵੱਲੋਂ ਕੁਵੈਤ ਦੇ ਸ਼ੇਖ ਨੂੰ ਵੇਚ ਦਿੱਤਾ ਗਿਆ ਸੀ ਅਤੇ ਹੁਣ ਕਰੀਬ 1 ਸਾਲ ਬਾਅਦ ਵੀਨਾ ਦੀ ਵਤਨ ਵਾਪਸੀ ਹੋਈ ਹੈ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਰਹਿਣ ਵਾਲੀ ਵੀਨਾ ਬੇਦੀ ਨੇ ਵਤਨ ਵਾਪਸੀ ਤੋਂ ਬਾਅਦ ਆਪਣੇ ਨਾਲ ਵਾਪਰੀ ਹੱਡਬੀਤੀ ਸੁਣਾਈ। ਵੀਨਾ ਮੁਤਾਬਕ ਪੰਜਾਬ ਦਾ ਇਕ ਏਜੰਟ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਦੁਬਈ ਲੈ ਕੇ ਗਿਆ ਪਰ ਉੱਥੋਂ ਪੈਸਿਆਂ ਖਾਤਰ ਉਸ ਨੂੰ ਕੁਵੈਤ ਦੇ ਇਕ ਸ਼ੇਖ ਨੂੰ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਕਰੀਬ ਇਕ ਸਾਲ ਤੱਕ ਇਕ ਪਰਿਵਾਰ ਨਾਲ ਕੁੱਟਮਾਰ ਕਰਦਾ ਰਿਹਾ। ਵੀਨਾ ਨੇ ਕਿਹਾ ਕਿ ਨਾ ਹੀ ਉਸ ਨੂੰ ਕੰਮ ਕਰਨ ਦੇ ਪੈਸੇ ਦਿੱਤੇ ਜਾਂਦੇ ਸੀ ਅਤੇ ਨਾ ਹੀ ਖਾਣਾ। ਉਸ ਪਰਿਵਾਰ ਨੇ ਉਸ ਦਾ ਫੋਨ ਵੀ ਖੋਹ ਲਿਆ ਸੀ ਅਤੇ ਉਸ ਨੂੰ ਆਪਣੇ ਪਰਿਵਾਰ ਨਾਲ ਗੱਲ ਵੀ ਨਹੀਂ ਸੀ ਕਰਨ ਦਿੱਤੀ ਜਾਂਦੀ, ਜਿਸ ਤੋਂ ਬਾਅਦ ਵੀਨਾ ਦੇ ਪਰਿਵਾਰ ਨੇ ਪੰਜਾਬ ਵਿਚ ਪੰਜਾਬ ਦੀ ਲੀਗਲ ਸਰਵਿਸਿਜ਼ ਅਥਾਰਿਟੀ ਤੱਕ ਪਹੁੰਚ ਕੀਤੀ।

ਇਸ ਸਬੰਧੀ ਕਾਨੂੰਨੀ ਸੇਵਾਵਾਂ ਅਥਾਰਟੀ ਮੈਂਬਰ ਸਕੱਤਰ ਰੁਪਿੰਦਰਜੀਤ ਕੌਰ ਚਾਹਲ ਨੇ ਵੀ ਇਸ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਬਾਅਦ 'ਚ ਇਕ ਐੱਨ. ਜੀ. ਓ. ਸ਼ਹੀਦ ਭਗਤ ਸਿੰਘ ਕਲੱਬ ਵਲੋਂ ਇੰਡੀਆ ਸਥਿਤ ਕੁਵੈਤ ਅੰਬੈਸੀ ਰਾਹੀਂ ਪੀੜਤ ਵੀਨਾ ਬੇਦੀ ਨਾਲ ਸੰਪਰਕ ਕੀਤਾ ਗਿਆ ਅਤੇ ਵੀਨਾ ਬੇਦੀ ਦੀ ਰਿਹਾਈ ਲਈ ਇਹ ਖਰਚਾ ਕਲੱਬ ਵੱਲੋਂ ਅੰਬੈਸੀ ਰਾਹੀਂ ਪਾਕਿਸਤਾਨੀ ਸ਼ੇਖ ਨੂੰ ਦਿੱਤਾ ਗਿਆ, ਜਿਸ ਤੋਂ ਬਾਅਦ ਵੀਨਾ ਬੇਦੀ ਨੂੰ ਭਾਰਤ ਲਿਆਂਦਾ ਗਿਆ।


cherry

Content Editor

Related News