ਚੰਡੀਗੜ੍ਹ ਆਉਣ-ਜਾਣ ਵਾਲੇ ਦੇਣ ਧਿਆਨ, ਅੱਜ ਬੰਦ ਰਹਿਣਗੇ ਇਹ ਰਾਹ, ਟ੍ਰੈਫਿਕ ਪੁਲਸ ਵਲੋਂ Advisory ਜਾਰੀ

Sunday, Aug 04, 2024 - 10:33 AM (IST)

ਚੰਡੀਗੜ੍ਹ ਆਉਣ-ਜਾਣ ਵਾਲੇ ਦੇਣ ਧਿਆਨ, ਅੱਜ ਬੰਦ ਰਹਿਣਗੇ ਇਹ ਰਾਹ, ਟ੍ਰੈਫਿਕ ਪੁਲਸ ਵਲੋਂ Advisory ਜਾਰੀ

ਚੰਡੀਗੜ੍ਹ : ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਨੇ ਪਿਛਲੇ 2 ਦਿਨਾਂ ਤੋਂ ਸ਼ਹਿਰ ’ਚ ਗਸ਼ਤ ਵਧਾ ਦਿੱਤੀ ਹੈ। ਜਿਨ੍ਹਾਂ ਇਲਾਕਿਆਂ ’ਚ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਹੋਣੇ ਹਨ, ਉੱਥੇ ਹਰ ਪਾਸੇ ’ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦੱਖਣ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਂਕ, ਪੂਰਵ ਮਾਰਗ ’ਤੇ ਟ੍ਰਿਬਿਊਨ ਚੌਂਕ ਤੋਂ ਟਰਾਂਸਪੋਰਟ ਲਾਈਟ ਪੁਆਇੰਟ ਅਤੇ ਰੇਲਵੇ ਲਾਈਟ ਪੁਆਇੰਟ, ਸ਼ਾਸਤਰੀ ਨਗਰ ਲਾਈਟ ਪੁਆਇੰਟ, ਕਿਸ਼ਨਗੜ੍ਹ ਚੌਂਕ, ਪੀ. ਐੱਸ. ਮਨੀਮਾਜਰਾ ਚੌਂਕ ਅਤੇ ਸ਼ਿਵਾਲਿਕ ਗਾਰਡਨ ਵੱਲ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ ਅਦਾਲਤ 'ਚ ਸਹੁਰੇ ਨੇ ਕਤਲ ਕਰ 'ਤਾ IRS ਅਫ਼ਸਰ ਜਵਾਈ, ਸ਼ਰੇਆਮ ਚਲਾਈਆਂ ਗੋਲੀਆਂ (ਵੀਡੀਓ)

ਮੱਧਿਆ ਮਾਰਗ ’ਤੇ ਵੀ. ਵੀ. ਆਈ. ਪੀ. ਦੀ ਆਵਾਜਾਈ ਦੌਰਾਨ ਰੇਲਵੇ ਲਾਈਟ ਪੁਆਇੰਟ ਤੋਂ ਮਟਕਾ ਚੌਂਕ ਤੱਕ, ਆਮ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤੱਕ ਉਪਰੋਕਤ ਸੜਕ ਤੋਂ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਵੀ. ਵੀ. ਆਈ. ਪੀ. ਦੀ ਫੇਰੀ ਦੇ ਮੱਦੇਨਜ਼ਰ ਆਵਾਜਾਈ ਨੂੰ ਸੀਮਤ/ਡਾਇਵਰਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਮ ਲੋਕ ਟ੍ਰੈਫਿਕ ਬਾਰੇ ਰੀਅਲ ਟਾਈਮ ਅਪਡੇਟਸ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਸੋਸ਼ਲ ਮੀਡੀਆ ਖ਼ਾਤੇ ਤੋਂ ਅਪਡੇਟ ਲੈ ਸਕਦੇ ਹਨ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ 'ਤੇ, ਪੁਲਸ ਨੇ ਹਰ ਪਾਸੇ ਸਖ਼ਤ ਕੀਤੀ ਸੁਰੱਖਿਆ

ਮਹਿਮਾਨਾਂ, ਬੁਲਾਰਿਆਂ ਅਤੇ ਦਫ਼ਤਰੀ ਸਟਾਫ਼ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਪਾਰਕ ਕਰਨ। ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਈਕਲ ਟਰੈਕ/ਪੈਦਲ ਚੱਲਣ ਵਾਲੇ ਮਾਰਗ ਅਤੇ ਨੋ ਪਾਰਕਿੰਗ ਏਰੀਆ ’ਤੇ ਆਪਣੇ ਵਾਹਨ ਪਾਰਕ ਨਾ ਕਰਨ, ਨਹੀਂ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨਾਂ ਨੂੰ ਟੋਅ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News