ਚੰਡੀਗੜ੍ਹ ਦੇ ਸੈਕਟਰ-28 ''ਚ ਚੱਲੀ ਗੋਲੀ, ਇਕ ਜ਼ਖਮੀ
Saturday, Sep 21, 2019 - 11:52 PM (IST)

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-28 'ਚ ਸ਼ਨੀਵਾਰ ਰਾਤ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 28 'ਚ ਪੱਪੂ ਨਾਮ ਦਾ ਇਕ ਵਿਅਕਤੀ ਸਟੋਰ 'ਚ ਕੰਮ ਕਰਦਾ ਸੀ, ਜਿਸ 'ਤੇ ਇਕ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ ਗਈ। ਜਿਸ ਕਾਰਨ ਪੱਪੂ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਵੀ ਪੁੱਜ ਗਈ ਤੇ ਪੁਲਸ ਵਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ।