ਆਜ਼ਾਦੀ ਦਿਹਾੜਾ : 'ਚੰਡੀਗੜ੍ਹ' 'ਚ ਬੰਦ ਰਹਿਣਗੇ ਕਈ ਰਸਤੇ, ਜਾਰੀ ਹੋਇਆ 'ਰੂਟ ਪਲਾਨ'
Saturday, Aug 15, 2020 - 12:44 PM (IST)
ਚੰਡੀਗੜ੍ਹ (ਸੁਸ਼ੀਲ) : ਆਜ਼ਾਦੀ ਦਿਹਾੜੇ 'ਤੇ ਜੇਕਰ ਤੁਸੀਂ ਪਰੇਡ ਗਰਾਊਂਡ ਵੱਲੋਂ ਹੋ ਕੇ ਜਾਣ ਵਾਲੇ ਰੂਟ ਤੋਂ ਕਿਤੇ ਜਾਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਉਸ 'ਚ ਹੁਣ ਸੁਧਾਰ ਕਰ ਲਓ, ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਇਸ ਰੂਟ ਦੇ ਕੁੱਝ ਰਸਤਿਆਂ ਨੂੰ ਬੰਦ ਕਰਨ ਅਤੇ ਕੁੱਝ ਨੂੰ ਡਾਇਵਰਟ ਕਰਨ ਦਾ ਫ਼ੈਸਲਾ ਲਿਆ ਹੈ। ਪੁਲਸ ਦੇ ਤਿਆਰ ਕੀਤੇ ਗਏ ਪਲਾਨ ਤਹਿਤ ਪਰੇਡ ਗਰਾਊਂਡ ਨੇੜੇ ਸਵੇਰੇ 6.30 ਵਜੇ ਤੋਂ ਲੈ ਕੇ ਪ੍ਰੋਗਰਾਮ ਦੀ ਸਮਾਪਤੀ ਤੱਕ ਇਹ ਵਿਵਸਥਾ ਲਾਗੂ ਰਹੇਗੀ।
ਇਹ ਵੀ ਪੜ੍ਹੋ : ਗਾਇਕਾ ਨੂੰ ਦਫ਼ਤਰ ਬੁਲਾ ਕੇ ਜ਼ਬਰਨ ਬਣਾਏ ਸਰੀਰਕ ਸਬੰਧ, ਬਦਨਾਮੀ ਡਰੋਂ ਨਹੀਂ ਕੀਤੀ ਸ਼ਿਕਾਇਤ
ਵੀ. ਆਈ. ਪੀ. ਵਾਹਨਾਂ ਲਈ ਵੱਖਰਾ ਰਸਤਾ
ਆਜ਼ਾਦੀ ਦਿਹਾੜੇ ਵਾਲੇ ਦਿਨ ਪੁਲਸ ਨੇ ਪਰੇਡ ਗਰਾਊਂਡ ਕੋਲ ਕੁੱਝ ਰਸਤਿਆਂ ਨੂੰ ਬੰਦ ਕੀਤਾ ਹੋਇਆ ਹੈ। ਟ੍ਰੈਫਿਕ ਪੁਲਸ ਨੇ ਇੱਥੇ ਆਉਣ-ਜਾਣ ਵਾਲੇ ਵਾਹਨਾਂ ਲਈ ਵੀ ਲੇਅ-ਆਊਟ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਸੈਕਟਰ-22ਏ ਦੀ ਮਾਰਕਿਟ 'ਚ ਸਵੇਰੇ 6.30 ਵਜੇ ਤੋਂ ਪ੍ਰੋਗਰਾਮ ਖ਼ਤਮ ਹੋਣ ਤੱਕ ਕਿਸੇ ਵੀ ਦੁਕਾਨ ਦੇ ਸਾਹਮਣੇ ਕੋਈ ਵੀ ਵਾਹਨ ਪਾਰਕ ਨਹੀਂ ਕਰਨ ਦਿੱਤਾ ਜਾਵੇਗਾ। ਵੀ. ਆਈ. ਪੀ. ਅਤੇ ਸੀਨੀਅਰ ਅਧਿਕਾਰੀਆਂ ਦੀ ਐਂਟਰੀ ਲਈ ਉਦਯੋਗ ਮਾਰਗ ਸੈਕਟਰ-16/17/22/23 ਦੇ ਰਾਊਂਡ ਅਬਾਊਟ ਵੱਲ ਖੋਲ੍ਹਿਆ ਗਿਆ ਹੈ। ਇੱਥੋਂ ਉਹੀ ਵਾਹਨ ਦਾਖ਼ਲ ਹੋ ਸਕਣਗੇ, ਜਿਨ੍ਹਾਂ ’ਤੇ ਪਾਰਕਿੰਗ ਦਾ ਲੈਵਲ ਲੱਗਾ ਹੋਵੇ। ਉਹ ਕਾਰ ਸੈਕਟਰ-22ਏ ਦੀ ਪਾਰਕਿੰਗ ਦੇ ਸਾਹਮਣੇ ਖੜ੍ਹੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪਿਓ-ਪੁੱਤ ਨੇ ਰਾਤ ਦੇ ਹਨ੍ਹੇਰੇ 'ਚ ਕੱਢੀ ਰੰਜਿਸ਼, 21 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਪਰੇਡ ਗਰਾਊਂਡ ਵੱਲ ਜਾਣ ਵਾਲੇ ਇਹ ਰਸਤੇ ਬੰਦ
ਸੈਕਟਰ-16/17/22/23 ਦੇ ਰਾਊਂਡ ਅਬਾਊਟ ਤੋਂ ਲੈ ਕੇ ਗੁਰਦਿਆਲ ਸਿੰਘ ਪੈਟਰੋਲ ਪੰਪ ਉਦਯੋਗ ਮਾਰਗ ’ਤੇ ਆਉਣ ਵਾਲੇ ਸੈਕਟਰ-22ਏ ਤੱਕ ਦਾ ਪੂਰਾ ਰਸਤਾ ਬੰਦ ਰਹੇਗਾ। ਲਿਓਨ ਰੈਸਟੋਰੈਂਟ ਸੈਕਟਰ-17 ਦੀ ਲਾਈਟ ਪੁਆਂਇੰਟ ਤੋਂ ਲੈ ਕੇ ਪਰੇਡ ਗਰਾਊਂਡ ਵੱਲ ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸੇ ਤਰ੍ਹਾਂ ਪਰੇਡ ਗਰਾਊਂਡ ਦੇ ਪਿੱਛੇ ਸੈਕਟਰ-17 ਓਲਡ ਜ਼ਿਲ੍ਹਾ ਅਦਾਲਤ ਤੋਂ ਸੈਕਟਰ-17 ਸ਼ਿਵਾਲਿਕ ਹੋਟਲ ਵੱਲ ਜਾਣ ਵਾਲੀ ਸੜਕ ਨੂੰ ਬੰਦ ਰੱਖਿਆ ਜਾਵੇਗਾ। ਸਵੇਰੇ 6.30 ਵਜੇ ਤੋਂ ਲੈ ਕੇ ਸਮਾਰੋਹ ਖ਼ਤਮ ਹੋਣ ਤਕ ਇਨ੍ਹਾਂ ਮਾਰਗਾਂ ’ਤੇ ਕਿਸੇ ਵੀ ਵਾਹਨ ਦੇ ਦਾਖ਼ਲੇ ’ਤੇ ਰੋਕ ਰਹੇਗੀ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਜੇਲ੍ਹਾਂ 'ਚ ਬੰਦ 'ਕੈਦੀ' ਨਿਰਾਸ਼, ਇਸ ਵਾਰ ਨਹੀਂ ਮਿਲੇਗੀ ਕੋਈ ਰਿਆਇਤ
ਸੈਕਟਰ-17 ਵੱਲ ਆਉਣ ਵਾਲਾ ਟ੍ਰੈਫਿਕ ਡਾਇਵਰਟ
ਆਜ਼ਾਦੀ ਦਿਹਾੜੇ ਮੌਕੇ ਸਵੇਰੇ ਸਮਾਰੋਹ ਖ਼ਤਮ ਹੋਣ ਤੱਕ ਸੈਕਟਰ-17 ਆਈ. ਐੱਸ. ਬੀ. ਟੀ. ਵੱਲ ਆਉਣ ਵਾਲੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਡਾਇਵਰਟ ਕੀਤੇ ਗਏ ਰੂਟ ਅਨੁਸਾਰ ਸੈਕਟਰ-17/18 ਲਾਈਟ ਪੁਆਂਇੰਟ, ਅਰੋਮਾ ਲਾਈਟ ਪੁਆਂਇੰਟ, ਸੈਕਟਰ-18/19/20/21 ਚੌਂਕ, ਕ੍ਰਿਕਟ ਸਟੇਡੀਅਮ ਚੌਂਕ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਅੱਧਾ ਘੰਟਾ ਸਵੇਰੇ 9.30 ਤੋਂ 10 ਵਜੇ ਤਕ ਡਾਇਵਰਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕੈਪਟਨ ਦੇ ਜੱਦੀ ਜ਼ਿਲ੍ਹੇ 'ਚ 'ਸੁਖਬੀਰ' ਦੀ ਦਹਾੜ, ''ਪਹਾੜਾਂ 'ਚ ਬੈਠੇ ਮੁੱਖ ਮੰਤਰੀ ਨੂੰ ਨਹੀਂ ਪੰਜਾਬ ਦੀ ਪਰਵਾਹ''
ਕਿਸ ਲਈ ਕਿਹੜੇ ਗੇਟ ਤੋਂ ਐਂਟਰੀ
ਸਮਾਰੋਹ 'ਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਨੂੰ ਸਵੇਰੇ 8.30 ਵਜੇ ਤੱਕ ਆਪਣਾ ਸਥਾਨ ਗ੍ਰਹਿਣ ਕਰਨ ਲਈ ਕਿਹਾ ਗਿਆ ਹੈ। ਵਿਸ਼ੇਸ਼ ਮਹਿਮਾਨਾਂ ਲਈ ਸੈਕਟਰ-22 ਦੇ ਸਾਹਮਣੇ ਮੌਜੂਦ ਗੇਟ ਨੰਬਰ-3, 4 ਅਤੇ 5 ਤੋਂ ਐਂਟਰੀ ਕਰਨਾ ਤੈਅ ਕੀਤਾ ਗਿਆ ਹੈ। ਵਿਸ਼ੇਸ਼ ਮਹਿਮਾਨਾਂ ਨੂੰ ਵਾਹਨਾਂ ’ਤੇ ਪਾਰਕਿੰਗ ਪਾਸ ਲਗਾਉਣ ਅਤੇ ਪਛਾਣ-ਪੱਤਰ ਲਿਆਉਣ ਦੀ ਵੀ ਬੇਨਤੀ ਕੀਤੀ ਗਈ ਹੈ।
ਸੈਕਟਰ-17 'ਚ ਲੱਗਣ ਵਾਲੀ ਮੰਡੀ ਰਹੇਗੀ ਬੰਦ
ਆਜ਼ਾਦੀ ਦਿਹਾੜੇ ਦੇ ਸਮਾਰੋਹ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੈਕਟਰ-17 ਬੱਸ ਸਟੈਂਡ 'ਚ ਲੱਗਣ ਵਾਲੀ ਅਸਥਾਈ ਸਬਜ਼ੀ ਮੰਡੀ ਨੂੰ 15 ਅਗਸਤ ਦੇ ਦਿਨ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।