ਚੰਡੀਗੜ੍ਹ ''ਚ ਇਕ ਪਰਿਵਾਰ ਦੇ 4 ਮੈਂਬਰਾਂ ਸਣੇ 9 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

Thursday, Jul 02, 2020 - 12:33 AM (IST)

ਚੰਡੀਗੜ੍ਹ ''ਚ ਇਕ ਪਰਿਵਾਰ ਦੇ 4 ਮੈਂਬਰਾਂ ਸਣੇ 9 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ,(ਪਾਲ,ਪਰਦੀਪ)- ਬੁੱਧਵਾਰ ਨੂੰ ਸੈਕਟਰ-50 ਬੀ ਤੋਂ ਇਕ ਹੀ ਪਰਿਵਾਰ ਦੇ 5 ਮੈਬਰਾਂ 'ਚੋਂ 4 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਦੋਂਕਿ ਇਕ ਮੈਂਬਰ ਦੀ ਰਿਪੋਰਟ ਨੈਗੇਟਿਵ ਆਈ ਹੈ। ਮਰੀਜ਼ਾਂ ਵਿਚ 31 ਸਾਲ ਦਾ ਨੌਜਵਾਨ, 9 ਮਹੀਨੇ ਦੀ ਬੱਚੀ, 31 ਸਾਲ ਨੂੰ ਇਕ ਲੜਕੀ ਅਤੇ 64 ਸਾਲ ਦਾ ਵਿਅਕਤੀ ਸ਼ਾਮਿਲ ਹਨ। 2 ਪਰਿਵਾਰਕ ਸੈਕਟਰ-40 ਵਿਚ ਰਹਿੰਦੇ ਹਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਵਿਭਾਗ ਅਨੁਸਾਰ ਪਰਿਵਾਰ ਵਿਚੋਂ 31 ਸਾਲ ਦੀ ਪਾਜ਼ੇਟਿਵ ਲੜਕੀ 22 ਜੂਨ ਨੂੰ ਪੰਜਾਬ ਤੋਂ ਸਫ਼ਰ ਕਰ ਕੇ ਘਰ ਪਰਤੀ ਹੈ। ਉਥੋਂ ਹ੍ਹੀ ਉਸਨੂੰ ਇੰਫੈਕਸ਼ਨ ਮਿਲਿਆ ਹੈ। 25 ਜੂਨ ਨੂੰ ਮਰੀਜ਼ ਵਿਚ ਲੱਛਣ ਦਿਸਣੇ ਸ਼ੁਰੂ ਹੋਏ ਸਨ ।

ਮੋਹਾਲੀ 'ਚ ਵੀ 5 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ
ਮੋਹਾਲੀ ਜ਼ਿਲੇ ਵਿਚ ਅੱਜ 5 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਵਿਚ ਇਕ 20 ਸਾਲਾ ਔਰਤ ਜੋ ਕਿ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਇਕ ਵਿਅਕਤੀ ਦੇ ਸੰਪਰਕ ਵਿਚ ਸੀ, ਉਸ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਦੁਪਹਿਰ ਤੋਂ ਬਾਅਦ 4 ਹੋਰ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਨ੍ਹਾਂ ਵਿਚ ਜ਼ੀਰਕਪੁਰ ਨਿਵਾਸੀ 39 ਸਾਲਾ ਔਰਤ, 61 ਸਾਲਾ ਵਿਅਕਤੀ ਨਿਵਾਸੀ ਖਾਨਪੁਰ ਜੋ ਕਿ ਬਿਹਾਰ ਤੋਂ ਵਾਪਸ ਪਰਤਿਆ ਸੀ, 19 ਸਾਲਾ ਲੜਕੀ ਅਤੇ 35 ਸਾਲਾ ਔਰਤ ਨਿਵਾਸੀ ਪਿੰਡ ਬੇਹੜਾ ਇਹ ਦੋਵੇਂ ਪਾਜ਼ੇਟਿਵ ਕੇਸ ਵੀ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਇਕ ਵਿਅਕਤੀ ਦੇ ਸੰਪਰਕ ਵਿਚ ਸਨ।


author

Bharat Thapa

Content Editor

Related News