ਏਅਰਪੋਰਟ ਵਰਗਾ ਦਿਖਾਈ ਦੇਵੇਗਾ 'ਚੰਡੀਗੜ੍ਹ ਰੇਲਵੇ ਸਟੇਸ਼ਨ', ਯਾਤਰੀਆਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ

Monday, Dec 04, 2023 - 11:49 AM (IST)

ਏਅਰਪੋਰਟ ਵਰਗਾ ਦਿਖਾਈ ਦੇਵੇਗਾ 'ਚੰਡੀਗੜ੍ਹ ਰੇਲਵੇ ਸਟੇਸ਼ਨ', ਯਾਤਰੀਆਂ ਨੂੰ ਮਿਲਣਗੀਆਂ ਖ਼ਾਸ ਸਹੂਲਤਾਂ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਮਈ 2024 'ਚ ਇੰਟਰਨੈਸ਼ਨਲ ਹਵਾਈ ਅੱਡੇ ਵਰਗਾ ਦਿਖਾਈ ਦੇਵੇਗਾ ਕਿਉਂਕਿ ਰੇਲਵੇ ਬੋਰਡ ਵਲੋਂ ਇਸ ਨੂੰ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਾਉਣ ਲਈ 136 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਰੇਲਵੇ ਸਟੇਸ਼ਨ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਸ ਦੀ ਬਿਲਡਿੰਗ ਨੂੰ ਪੂਰੀ ਤਰ੍ਹਾਂ ਗ੍ਰੀਨ ਬਿਲਡਿੰਗ (ਵਾਤਾਵਰਨ ਪੱਖੀ) ਬਣਾਇਆ ਜਾਵੇਗਾ। ਇਸ 'ਚ ਇੱਟਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ-ਪੰਚਕੂਲਾ ਨੂੰ ਜੋੜਨ ਲਈ ਦੋਵੇਂ ਪਾਸੇ 12 ਮੀਟਰ ਚੌੜੇ ਦੋ ਫੁੱਟ ਓਵਰਬ੍ਰਿਜ (ਐੱਫ. ਓ. ਬੀ.) ਬਣਾਏ ਜਾਣਗੇ। ਰੇਲਵੇ ਸਟੇਸ਼ਨ ਦੇ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ. ਐੱਲ. ਡੀ. ਏ.) ਨੂੰ ਸੌਂਪੀ ਗਈ ਹੈ, ਜਿਸ ਦਾ ਨਿਰਮਾਣ ਕਾਰਜ ਅਪ੍ਰੈਲ 2024 ਤੱਕ ਪੂਰਾ ਹੋਣ ਦੀ ਉਮੀਦ ਹੈ। ਚੰਡੀਗੜ੍ਹ ਵਰਲਡ ਕਲਾਸ ਰੇਲਵੇ ਸਟੇਸ਼ਨ ਦੀ ਇਮਾਰਤ ਪੂਰੀ ਤਰ੍ਹਾਂ ਗ੍ਰੀਨ ਬਿਲਡਿੰਗ (ਵਾਤਾਵਰਣ ਅਨੁਕੂਲ) ਹੋਵੇਗੀ, ਜਿਸ 'ਚ ਬਿਜਲੀ ਦੀ ਖ਼ਪਤ ਬਹੁਤ ਘੱਟ ਹੋਵੇਗੀ। ਇਸ ਦੇ ਨਾਲ ਹੀ ਪਾਣੀ ਨੂੰ ਪੂਰੀ ਤਰ੍ਹਾਂ ਰੀਸਾਈਕਲ ਕੀਤਾ ਜਾਵੇਗਾ, ਜਿਸਦੀ ਵਰਤੋਂ ਰੇਲ ਗੱਡੀਆਂ ਨੂੰ ਧੋਣ ਅਤੇ ਪਾਰਕ ਨੂੰ ਪਾਣੀ ਦੇਣ ਅਤੇ ਹੋਰਨਾਂ ਕੰਮਾਂ ਲਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਵਿਚ ਵੱਖਰੀ ਕਿਸਮ ਦੀ ਇੱਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਛੱਤ ਦੀ ਵਰਤੋਂ ਹੋਵੇਗੀ, ਜਿਸ ਨਾਲ ਲਾਈਟ ਨਾ ਹੋਣ ਦੇ ਬਾਵਜੂਦ ਪੂਰਾ ਰੇਲਵੇ ਸਟੇਸ਼ਨ ਸੂਰਜ ਦੀ ਰੌਸ਼ਨੀ ਨਾਲ ਜਗਮਗਾਏਗਾ। ਰੇਲਵੇ ਸਟੇਸ਼ਨ ਨੂੰ ਮਾਸਟਰ ਪਲਾਨ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ਨੇ ਚਿੰਤਾ 'ਚ ਪਾਏ ਅਧਿਆਪਕ, ਪੜ੍ਹੋ ਕੀ ਹੈ ਪੂਰਾ ਮਾਮਲਾ
ਰੇਲਵੇ ਸਟੇਸ਼ਨ ਨੂੰ ਕਲਾਗ੍ਰਾਮ ਟੀ-ਪੁਆਇੰਟ ਨਾਲ ਜੋੜਿਆ ਜਾਵੇਗਾ
ਵਰਲਡ ਕਲਾਸ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਵਰਲਡ ਕਲਾਸ ਰੇਲਵੇ ਸਟੇਸ਼ਨ ਨੂੰ ਤਿੰਨ ਪਾਸਿਓਂ ਜੋੜਿਆ ਜਾਵੇਗਾ। ਇਸ ਨੂੰ ਪੰਚਕੂਲਾ, ਮੱਧ ਮਾਰਗ ਤੋਂ ਕਲਾਗ੍ਰਾਮ ਟੀ-ਪੁਆਇੰਟ ਅਤੇ ਚੰਡੀਗੜ੍ਹ ਨਾਲ ਜੋੜਿਆ ਜਾਵੇਗਾ, ਤਾਂ ਜੋ ਯਾਤਰੀ ਇੱਥੇ ਆਸਾਨੀ ਨਾਲ ਪਹੁੰਚ ਸਕਣ। ਵਰਲਡ ਕਲਾਸ ਰੇਲਵੇ ਸਟੇਸ਼ਨ ਬਣੇਗਾ ਤਾਂ ਯਾਤਰੀਆਂ ਦੀ ਗਿਣਤੀ ਵੀ ਵਧੇਗੀ, ਇਸ ਲਈ ਰਸਤੇ ਦਾ ਬਦਲ ਹੋਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ : ਪੰਜਾਬੀਓ ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਸੀਤ ਲਹਿਰ ਸਣੇ ਮੀਂਹ ਨੂੰ ਲੈ ਕੇ ਜਾਰੀ ਹੋਇਆ ਯੈਲੋ Alert
ਦਿਵਿਆਂਗ ਫਰੈਂਡਲੀ ਹੋਵੇਗਾ, 240 ਸੀ. ਸੀ. ਟੀ.ਵੀ. ਕੈਮਰੇ ਲੱਗਣਗੇ
ਵਰਲਡ ਕਲਾਸ ਰੇਲਵੇ ਸਟੇਸ਼ਨ ਨੂੰ ਦਿਵਿਆਂਗ ਫਰੈਂਡਲੀ ਵੀ ਬਣਾਇਆ ਜਾ ਰਿਹਾ ਹੈ। ਇੱਥੇ ਦਿਵਿਆਂਗ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉੱਥੇ ਹੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਵਰਲਡ ਕਲਾਸ ਰੇਲਵੇ ਸਟੇਸ਼ਨ ’ਤੇ 240 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਜਾਣਕਾਰੀ ਅਨੁਸਾਰ ਪਾਰਕਿੰਗ, ਯਾਰਡ ਅਤੇ ਵਾਸ਼ਿੰਗ ਲਾਈਨ ਵਿਚ 50 ਪੀ. ਟੀ. ਜ਼ੈੱਡ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ, ਜਿਨ੍ਹਾਂ ਦਾ ਮਾਨੀਟਰਿੰਗ ਰੂਮ ਆਰ. ਪੀ. ਐੱਫ. ਕੋਲ ਹੋਵੇਗਾ, ਜਿਸ ਨਾਲ ਯਾਤਰੀਆਂ ਦੀਆਂ ਗੱਡੀਆਂ ਵੀ ਸੁਰੱਖਿਅਤ ਰਹਿ ਸਕਣ। ਇਸ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਚਕੂਲਾ ਵੱਲ 190 ਕੈਮਰੇ ਲਾਏ ਜਾਣਗੇ।
ਬੈਗ ਸਕੈਨਰ ਮਸ਼ੀਨ ਵੀ ਹੋਵੇਗੀ ਇੰਸਟਾਲ
ਰੇਲਵੇ ਸਟੇਸ਼ਨ ’ਤੇ ਬੈਗ ਸਕੈਨਰ ਮਸ਼ੀਨ ਵੀ ਲਾਈ ਜਾਵੇਗੀ। ਚੰਡੀਗੜ੍ਹ ਅਤੇ ਪੰਚਕੂਲਾ ਵੱਲ 6-6 ਬੈਗ ਸਕੈਨਰ ਲਾਏ ਜਾਣਗੇ, ਤਾਂ ਜੋ ਯਾਤਰੀ ਆਪਣੇ ਬੈਗ ਵਿਚ ਕੋਈ ਵੀ ਨਸ਼ੀਲੀ ਚੀਜ਼ ਨਾ ਲਿਜਾ ਸਕਣ ਕਿਉਂਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਿਛਲੇ ਕੁਝ ਸਮੇਂ ਤੋਂ ਸ਼ਰਾਬ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ। ਰੇਲਵੇ ਸਟੇਸ਼ਨ ’ਤੇ ਐਕਸੀਲੇਟਰ ਅਤੇ ਲਿਫਟਾਂ ਦੀ ਗਿਣਤੀ ਵਧਾਉਣ ਦਾ ਵੀ ਪ੍ਰਸਤਾਵ ਹੈ, ਜਿਸ ਤਹਿਤ ਹੁਣ 23 ਐਸਕੇਲੇਟਰ ਅਤੇ 23 ਲਿਫਟਾਂ ਲਾਈਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News