ਸੂਰਜੀ ਊਰਜਾ ਨਾਲ ਜਲਦ ਜਗਮਗ ਹੋਵੇਗਾ ''ਚੰਡੀਗੜ੍ਹ ਰੇਲਵੇ ਸਟੇਸ਼ਨ''

Monday, Aug 12, 2019 - 03:57 PM (IST)

ਸੂਰਜੀ ਊਰਜਾ ਨਾਲ ਜਲਦ ਜਗਮਗ ਹੋਵੇਗਾ ''ਚੰਡੀਗੜ੍ਹ ਰੇਲਵੇ ਸਟੇਸ਼ਨ''

ਚੰਡੀਗੜ੍ਹ (ਲਲਨ) : ਰੇਲਵੇ ਸਟੇਸ਼ਨ ਜਲਦੀ ਹੀ ਸੂਰਜੀ ਊਰਜਾ ਦੀ ਰੌਸ਼ਨੀ ਨਾਲ ਜਗਮਗਾਉਣ ਲੱਗੇਗਾ। ਇਸ ਲਈ ਅੰਬਾਲਾ ਮੰਡਲ ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਦੀਆਂ ਇਮਾਰਤਾਂ 'ਤੇ ਰੂਫਟਾਪ ਸੂਰਜੀ ਪੈਨਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਰੇਲਵੇ ਸਟੇਸ਼ਨ 'ਤੇ 190 ਕਿਲੋਵਾਟ ਦੇ ਸੂਰਜੀ ਪੈਨਲ ਲਾਏ ਜਾਣਗੇ। ਸਟੇਸ਼ਨ ਕੰਪਲੈਕਸ ਅਤੇ ਆਸ-ਪਾਸ ਦੇ ਰੇਲਵੇ ਭਵਨਾਂ 'ਤੇ 390 ਕੇ. ਡਬਲਿਊ. (ਕਿਲੋਵਾਟ) ਊਰਜਾ ਪੈਦਾ ਕਰਨ ਲਈ ਰੁਫਟਾਪ ਸੂਰਜੀ ਪੈਨਲ ਸਥਾਪਿਤ ਕਰਨ ਦਾ ਕੰਮ ਚੱਲ ਰਿਹਾ ਹੈ।

ਸੂਤਰਾਂ ਮੁਤਾਬਕ ਸੂਰਜੀ ਪੈਨਲ ਦੋ ਪੱਧਰਾਂ 'ਚ ਲਾਏ ਜਾਣਗੇ। ਪਹਿਲੇ ਪੱਧਰ 'ਚ ਰੇਲਵੇ ਸਟੇਸ਼ਨ ਅਤੇ ਆਸ-ਪਾਸਿ ਦੇ ਰੇਲਵੇ ਭਵਨ ਸ਼ਾਮਲ ਹੋਣਗੇ, ਜਦੋਂ ਕਿ ਦੂਜੇ ਪੱਧਰ 'ਚ ਮੋਹਾਲੀ ਅਤੇ ਖਰੜ ਦੇ ਰੇਲਵੇ ਸਟੇਸ਼ਨ ਸ਼ਾਮਲ ਹੋਣਗੇ। ਅੰਬਾਲਾ ਮੰਡਲ ਦੀ ਕੋਸ਼ਿਸ਼ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਖਪਤ ਦਾ ਕਰੀਬ 50 ਫੀਸਦੀ ਬਿਜਲੀ ਸੂਰਜੀ ਊਰਜਾ ਤੋਂ ਪ੍ਰਾਪਤ ਕੀਤੀ ਜਾਵੇ। ਸੂਤਰਾਂ ਮੁਤਾਬਕ ਚੰਡੀਗੜ੍ਹ ਰੇਲਵੇ ਸਟੇਸ਼ਨ ਹਰੇਕ ਮਹੀਨੇ 90,000 ਯੂਨਿਟ ਬਿਜਲੀ ਦਾ ਇਸਤੇਮਾਲ ਕਰਦਾ ਹੈ। ਸੂਰਜੀ ਪੈਨਲ ਕੁੱਲ ਖਪਤ ਦੀ ਲੋੜ ਦਾ 50 ਫੀਸਦੀ ਪੂਰਾ ਕਰਨਗੇ। 


author

Babita

Content Editor

Related News