ਚੰਡੀਗੜ੍ਹ ਪੁਲਸ ਦੇ 6 ਇੰਸਪੈਕਟਰ ਬਦਲੇ

Wednesday, Oct 04, 2017 - 07:50 AM (IST)

ਚੰਡੀਗੜ੍ਹ ਪੁਲਸ ਦੇ 6 ਇੰਸਪੈਕਟਰ ਬਦਲੇ

ਚੰਡੀਗੜ੍ਹ, (ਸੁਸ਼ੀਲ)- ਚੰਡੀਗੜ੍ਹ ਪੁਲਸ ਵਿਭਾਗ ਨੇ 2 ਥਾਣਾ ਮੁਖੀਆਂ ਸਮੇਤ 6 ਇੰਸਪੈਕਟਰਾਂ ਦੇ ਮੰਗਲਵਾਰ ਨੂੰ ਤਬਾਦਲੇ ਕਰ ਦਿੱਤੇ। ਮਨੀਮਾਜਰਾ ਥਾਣਾ ਮੁਖੀ ਹਰਮਿੰਦਰ ਸਿੰਘ ਦੇ ਛੁੱਟੀ ਤੋਂ ਵਾਪਿਸ ਆਉਣ ਤੋਂ ਪਹਿਲਾਂ ਹੀ ਉਸਦਾ ਪੁਲਸ ਲਾਈਨ 'ਚ ਤਬਾਦਲਾ ਕਰ ਦਿੱਤਾ। ਪੁਲਸ ਸੂਤਰਾਂ ਦੀ ਮੰਨੀਏ ਤਾਂ ਉੱਚ ਅਧਿਕਾਰੀ ਮਨੀਮਾਜਰਾ ਥਾਣਾ ਮੁਖੀ ਹਰਮਿੰਦਰ ਸਿੰਘ ਦੀ ਪ੍ਰਫਾਰਮੈਂਸ ਤੋਂ ਖੁਸ਼ ਨਹੀਂ ਸਨ।
ਇਸਦੇ ਇਲਾਵਾ 5 ਹੋਰ ਇੰਸਪੈਕਟਰਾਂ ਨੂੰ ਇਕ ਯੂਨਿਟ ਤੋਂ ਦੂਜੀ ਯੂਨਿਟ 'ਚ ਭੇਜਿਆ ਗਿਆ ਹੈ। ਇਨ੍ਹਾਂ 'ਚ ਟ੍ਰੈਫਿਕ ਵਿੰਗ 'ਚ ਤਾਇਨਾਤ ਇੰਸਪੈਕਟਰ ਅਸ਼ਵਨੀ ਕੁਮਾਰ ਨੂੰ ਸੈਕਟਰ-19 ਥਾਣਾ ਮੁਖੀ, ਕ੍ਰਾਈਮ ਬ੍ਰਾਂਚ 'ਚ ਤਾਇਨਾਤ ਇੰਸਪੈਕਟਰ ਕਰਮਚੰਦ ਨੂੰ ਮਨੀਮਾਜਰਾ ਥਾਣਾ ਮੁਖੀ, ਪੁਲਸ ਲਾਈਨ 'ਚ ਤਾਇਨਾਤ ਇੰਸਪੈਕਟਰ ਦਲਬੀਰ ਸਿੰਘ ਨੂੰ ਕ੍ਰਾਈਮ ਬ੍ਰਾਂਚ 'ਚ, ਸੈਕਟਰ-19 ਥਾਣਾ ਮੁਖੀ ਦਲੀਪ ਰਤਨ ਨੂੰ ਕ੍ਰਾਈਮ ਬ੍ਰਾਂਚ ਤੇ ਡੀ. ਜੀ. ਪੀ. ਦੀ ਐੱਸ. ਓ. ਇੰਸਪੈਕਟਰ ਸੀਤਾ ਦੇਵੀ ਨੂੰ ਟ੍ਰੈਫਿਕ ਵਿੰਗ 'ਚ ਟ੍ਰਾਂਸਫਰ ਕੀਤਾ ਗਿਆ।
ਮਨੀਮਾਜਰਾ ਥਾਣਾ ਮੁਖੀ ਹਰਮਿੰਦਰ ਸਿੰਘ ਨੂੰ ਪੁਲਸ ਦੇ ਉੱਚ ਅਧਿਕਾਰੀਆਂ ਨੇ ਕੁਝ ਮਹੀਨੇ ਪਹਿਲਾਂ ਵੀ ਪੁਲਸ ਲਾਈਨ 'ਚ ਭੇਜ ਦਿੱਤਾ ਸੀ। ਇਸ ਦੌਰਾਨ ਪੁਲਸ ਵਿਭਾਗ ਨੇ ਮਨੀਮਾਜਰਾ ਥਾਣੇ ਦਾ ਚਾਰਜ ਕਿਸੇ ਨੂੰ ਨਹੀਂ ਦਿੱਤਾ, ਬਾਅਦ 'ਚ ਉੱਚ ਅਧਿਕਾਰੀਆਂ ਨੇ ਇੰਸਪੈਕਟਰ ਹਰਮਿੰਦਰ ਸਿੰਘ ਨੂੰ ਵਾਪਿਸ ਥਾਣਾ ਮੁਖੀ ਦਾ ਚਾਰਜ ਦਿੱਤਾ ਸੀ।


Related News