ਚੰਡੀਗੜ੍ਹ PGI ''ਚ ਕੋਰੋਨਾ ਦਾ ਕਹਿਰ, 155 ਡਾਕਟਰਾਂ ਸਮੇਤ ਨਰਸਿੰਗ ਸਟਾਫ਼ ਦੀ ਰਿਪੋਰਟ ਪਾਜ਼ੇਟਿਵ

Thursday, Jan 06, 2022 - 05:42 PM (IST)

ਚੰਡੀਗੜ੍ਹ : ਪੂਰੇ ਦੇਸ਼ ਸਮੇਤ ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਦੇ ਤਹਿਤ ਚੰਡੀਗੜ੍ਹ ਪੀ. ਜੀ. ਆਈ. 'ਚ ਬੀਤੇ 3 ਦਿਨਾਂ ਅੰਦਰ 155 ਡਾਕਟਰ ਅਤੇ ਨਰਸਿੰਗ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ : ਸੁਰੱਖਿਆ 'ਚ ਕੁਤਾਹੀ : ਪੰਜਾਬ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਚਾਹ ਪੀਣ ਦੀ ਵੀਡੀਓ ਵਾਇਰਲ (ਤਸਵੀਰਾਂ)

ਪੀ. ਜੀ. ਆਈ. 'ਚ ਕੋਰੋਨਾ ਕਾਰਨ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇੱਥੇ ਬੈੱਡਾਂ ਦੀ ਗਿਣਤੀ 47 ਤੋਂ ਵਧਾ ਕੇ 100 ਕੀਤੀ ਗਈ ਹੈ। ਦੱਸ ਦੇਈਏ ਕਿ ਕੋਵਿਡ ਵਾਰਡ 'ਚ ਬੈੱਡਾਂ ਦੀ ਗਿਣਤੀ 200 ਹੈ। ਇਸ ਤੋਂ ਇਲਾਵਾ ਵੈਂਟੀਲੇਟਰਾਂ ਦੀ ਗਿਣਤੀ ਵੀ ਵਧਾ ਕੇ 22 ਕੀਤੀ ਗਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸ਼ਹਿਰ 'ਚ 229 ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਕੁੱਲ ਗਿਣਤੀ 600 ਤੋਂ ਪਾਰ ਹੋ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : PM ਮੋਦੀ ਦੇ ਦੌਰੇ ਦੌਰਾਨ ਅਣਗਹਿਲੀ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ 'ਉੱਚ ਪੱਧਰੀ ਕਮੇਟੀ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News