ਚੰਡੀਗੜ੍ਹ ਪੀ. ਜੀ. ਆਈ. ਦੀ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ
Saturday, Jan 15, 2022 - 02:42 PM (IST)
ਚੰਡੀਗੜ੍ਹ (ਪਾਲ) : ਕੋਵਿਡ ਮਰੀਜ਼ਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਪੀ. ਜੀ. ਆਈ. ਟਰਾਂਸਫਿਊਜ਼ਨ ਮੈਡੀਸਨ ਵਿਭਾਗ (ਬਲੱਡ ਬੈਂਕ) ਨੇ ਚੰਡੀਗੜ੍ਹ ’ਚ ਬਲੱਡ ਦੀ ਕਮੀ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਅੱਗੇ ਆ ਕੇ ਬਲੱਡ ਡੋਨੇਟ ਕਰਨ। ਵਿਭਾਗ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਸਪਲਾਈ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਣ ਵਾਲੀ ਹੈ। ਸਰਜਰੀ ਅਤੇ ਐਮਰਜੈਂਸੀ ਹਾਲਾਤ, ਆਈ. ਸੀ. ਯੂ., ਥੈਲੇਸੀਮੀਆ, ਕੈਂਸਰ ਰੋਗੀਆਂ, ਹੀਮੋਫੀਲੀਆ ਅਤੇ ਗਰਭਵਤੀ ਔਰਤਾਂ ’ਚ ਭਰਤੀ ਰੋਗੀਆਂ ਦੀ ਲੋੜ ਨੂੰ ਪੂਰਾ ਕਰਨ ਲਈ ਰੋਜ਼ਾਨਾ 250-300 ਖੂਨ ਯੂਨਿਟਾਂ ਦੀ ਸਪਲਾਈ ਕਰਨੀ ਹੁੰਦੀ ਹੈ।
ਟ੍ਰਾਈਸਿਟੀ ’ਚ 18-60 ਸਾਲ ਦੀ ਉਮਰ ਦੇ ਵਿਚਕਾਰ ਦੇ ਸਾਰੇ ਤੰਦਰੁਸਤ ਲੋਕਾਂ ਨੂੰ ਬੇਨਤੀ ਹੈ ਕਿ ਉਹ ਇਸ ਨੇਕ ਕੰਮ ਲਈ ਅੱਗੇ ਆਉਣ, ਤਾਂ ਕਿ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਨੂੰ ਖੂਨ ਦੀ ਸਪਲਾਈ ਕੀਤੀ ਜਾ ਸਕੇ। ਖੂਨਦਾਨੀ ਕੇਂਦਰ (ਕਮਰਾ ਨੰਬਰ 107), ਐਡਵਾਂਸਡ ਟ੍ਰਾਮਾ ਸੈਂਟਰ, ਪੀ. ਜੀ. ਆਈ. ’ਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 7:30 ਵਜੇ ਤੱਕ ਅਤੇ ਹਰ ਸ਼ਨੀਵਾਰ, ਐਤਵਾਰ ਅਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾ ਸਕਦੇ ਹਨ।