ਚੰਡੀਗੜ੍ਹ ਦਾ ਪੀ. ਜੀ. ਆਈ. ਬਣਿਆ ''ਬੈਸਟ ਹਾਸਪੀਟਲ''
Monday, Dec 02, 2019 - 11:22 AM (IST)

ਚੰਡੀਗੜ੍ਹ (ਪਾਲ) : ਕੁਝ ਸਾਲਾਂ ਤੋਂ ਬ੍ਰੇਨ ਡੈੱਡ ਮਰੀਜ਼ਾਂ ਦੇ ਆਰਗਨ ਟਰਾਂਸਪਲਾਂਟ ਕਰਕੇ ਪੀ. ਜੀ. ਆਈ. ਦੇਸ਼ ਦਾ ਪਹਿਲਾ ਅਜਿਹਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿੱਥੇ ਸਭ ਤੋਂ ਜ਼ਿਆਦਾ ਟਰਾਂਸਪਲਾਂਟ ਕੀਤੇ ਜਾ ਰਹੇ ਹਨ। ਪੀ. ਜੀ. ਆਈ. ਦੇ ਇਸ ਗ੍ਰਾਫ ਨੂੰ ਦੇਖਦਿਆਂ ਮਨਿਸਟਰੀ ਨੇ ਪੀ. ਜੀ. ਆਈ. ਨੂੰ ਇੰਡੀਅਨ ਆਰਗਨ ਡੋਨੇਸ਼ਨ-ਡੇਅ ਮੌਕੇ ਨੈਸ਼ਨਲ ਐਵਾਰਡ ਬੈਸਟ ਰੋਟੋ ਅਤੇ ਬੈਸਟ ਹਾਸਪੀਟਲ ਨਾਲ ਨਵਾਜਿਆ ਹੈ। ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਪੀ. ਜੀ. ਆਈ. ਦੇ ਮੈਡੀਕਲ ਸੁਪਰੀਡੈਂਟ ਅਤੇ ਰੋਟੋ ਦੇ ਨੋਡਲ ਅਫਸਰ ਡਾ. ਵਿਪਿਨ ਕੌਸ਼ਲ ਨੂੰ ਇਹ ਸਨਮਾਨ ਦਿੱਤਾ। ਇਸ ਮੌਕੇ ਰੋਟੋ ਵਿਭਾਗ ਦੀ ਟੀਮ ਵੀ ਮੌਜੂਦ ਰਹੀ। ਇਹ ਤੀਜਾ ਮੌਕਾ ਸੀ, ਜਦੋਂ ਆਰਗਨ ਡੋਨੇਸ਼ਨ 'ਚ ਪੀ. ਜੀ. ਆਈ. ਨੂੰ ਐਵਾਰਡ ਦਿੱਤਾ ਗਿਆ ਹੈ।