ਨੇਹਾ ਸ਼ੋਰੀ ਦੇ ਪਿਤਾ ਨੇ PM ਨੂੰ ਦੁਬਾਰਾ ਚਿੱਠੀ ਲਿਖ ਕੀਤੀ CBI ਜਾਂਚ ਦੀ ਕੀਤੀ ਮੰਗ

04/08/2019 1:34:31 PM

ਪੰਚਕੂਲਾ/ਚੰਡੀਗੜ੍ਹ (ਵੈੱਬ ਡੈਸਕ) : ਪਿਛਲੇ ਦਿਨੀਂ ਖਰੜ ਵਿਖੇ ਪੰਜਾਬ ਡਰੱਗਸ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਦੀ ਮਹਿਲਾ ਅਧਿਕਾਰੀ ਡਾ. ਨੇਹਾ ਸ਼ੋਰੀ ਦਾ ਕਤਲ ਹੋਣ ਤੋਂ ਬਾਅਦ ਨੇਹਾ ਦੇ ਪਰਿਵਾਰ ਨੇ ਪੀ.ਐੱਮ.ਓ. ਨਾਲ ਮਿਲਣ ਦਾ ਸਮਾਂ ਮੰਗਿਆ ਸੀ ਪਰ ਉਥੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਇਸ ਸਬੰਧ ਵਿਚ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਮਿਲਣ। ਇਸ ਤੋਂ ਬਾਅਦ ਗਵਰਨਰ ਹਾਊਸ ਦੇ ਇਕ ਅਧਿਕਾਰੀ ਨੇ ਜਿੱਥੇ ਬਾਰ-ਬਾਰ ਫੋਨ ਨਹੀਂ ਚੁੱਕਿਆ, ਉਥੇ ਹੀ ਹੋਰ ਕਿਸੇ ਨੇ ਬੁਲਾਇਆ ਵੀ ਨਹੀਂ।

ਅਜਿਹੇ ਵਿਚ ਹੁਣ ਨੇਹਾ ਦੇ ਪਿਤਾ ਨੇ ਦੁਬਾਰਾ ਤੋਂ ਇਕ ਚਿੱਠੀ ਪੀ.ਐੱਮ. ਨੂੰ ਲਿਖੀ ਹੈ। ਇਸ ਵਿਚ ਪੁਲਸ ਦੀ ਥਿਊਰੀ ਦੇ ਨਾਲ-ਨਾਲ ਸੀ.ਬੀ.ਆਈ. ਇਨਵੈਸਟੀਗੇਸ਼ਨ ਦੇ ਬਾਰੇ ਵਿਚ ਕਿਹਾ ਗਿਆ ਹੈ। ਉਥੇ ਹੀ ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਪਹਿਲੂਆਂ ਅਤੇ ਕਾਰਨਾਂ ਦੇ ਬਾਰੇ ਵਿਚ ਪੁਲਸ ਨੂੰ ਦੱਸਿਆ ਹੈ। ਉਸ ਵਿਚ ਡਰੱਗ ਮਾਫੀਆ ਦੇ ਬਾਰੇ ਵਿਚ ਦੱਸਿਆ ਹੈ ਪਰ ਉਸ ਤੋਂ ਬਾਅਦ ਵੀ ਜਾਂਚ ਸਿੰਪਲ ਮੈਥਡ ਨਾਲ ਹੋ ਰਹੀ ਹੈ ਪਰ ਇਹ ਬਹੁਤ ਵੱਡੀ ਯੋਜਨਾ ਹੈ, ਜਿਸ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਹੈ। ਅਜਿਹੇ ਵਿਚ ਇਸ ਕੇਸ ਵਿਚ ਸੀ.ਬੀ.ਆਈ. ਜਾਂਚ ਕੀਤੀ ਜਾਣੀ ਚਾਹੀਦੀ ਹੈ।


cherry

Content Editor

Related News