ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਅੱਜ, ਇਸ ਵਾਰ ਹੋਣਗੇ 35 ਕੌਂਸਲਰ

12/27/2021 8:44:44 AM

ਚੰਡੀਗੜ੍ਹ (ਰਾਜਿੰਦਰ) : ਨਗਰ ਨਿਗਮ ਦੇ ਨਵੇਂ 35 ਕੌਂਸਲਰ ਕੌਣ ਹੋਣਗੇ, ਸੋਮਵਾਰ ਇਹ ਸਾਫ਼ ਹੋ ਜਾਵੇਗਾ ਕਿਉਂਕਿ ਨਿਗਮ ਚੋਣਾਂ ਲਈ 35 ਸੀਟਾਂ ’ਤੇ ਹੋਈ ਵੋਟਿੰਗ ਦੇ ਨਤੀਜੇ ਸੋਮਵਾਰ ਆ ਜਾਣਗੇ। ਗਿਣਤੀ ਦੀ ਪੂਰੀ ਤਿਆਰੀ ਚੋਣ ਕਮਿਸ਼ਨ ਨੇ ਕਰ ਲਈ ਹੈ। ਚੋਣ ਕਮਿਸ਼ਨ ਨੇ ਹਰ ਕੇਂਦਰ ਲਈ ਆਬਜ਼ਰਵਰ ਵੀ ਨਿਯੁਕਤ ਕਰ ਦਿੱਤੇ ਹਨ। ਚੋਣ ਕਮਿਸ਼ਨ ਨੇ ਗਿਣਤੀ ਲਈ 9 ਕੇਂਦਰ ਬਣਾਏ ਹਨ, ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਕਿਸਾਨਾਂ ਨੇ 'ਸੰਯੁਕਤ ਸਮਾਜ ਮੋਰਚੇ' ਨਾਲ ਸਿਆਸਤ 'ਚ ਮਾਰੀ ਐਂਟਰੀ, ਬਲਬੀਰ ਰਾਜੇਵਾਲ ਹੋਣਗੇ ਮੁੱਖ ਚਿਹਰਾ

ਇਸ ਵਾਰ ਮੁੱਖ ਮੁਕਾਬਲਾ ਸਾਰੀਆਂ ਪਾਰਟੀਆਂ ਦੇ ਕੁੱਲ 15 ਉਮੀਦਵਾਰਾਂ ਵਿਚਕਾਰ ਹੈ, ਜਿਨ੍ਹਾਂ ਦੀ ਸੀਟ ’ਤੇ ਸਾਰਿਆਂ ਦੀ ਨਜ਼ਰ ਰਹੇਗੀ। ਸੋਮਵਾਰ ਸਵੇਰੇ 9 ਵਜੇ ਗਿਣਤੀ ਸ਼ੁਰੂ ਹੋਵੇਗੀ ਅਤੇ ਦੁਪਹਿਰ 12 ਵਜੇ ਤੱਕ ਨਤੀਜੇ ਐਲਾਨ ਦਿੱਤੇ ਜਾਣਗੇ। ਚੋਣ ਕਮਿਸ਼ਨ ਨੇ ਗਿਣਤੀ ਵਾਲੀ ਥਾਂ ’ਤੇ ਸਾਰੀਆਂ ਪਾਰਟੀਆਂ ਦੇ ਏਜੰਟਾਂ ਅਤੇ ਮੀਡੀਆ ਕਰਮੀਆਂ ਨੂੰ ਪਾਸ ਜਾਰੀ ਕੀਤੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਪਾਸ ’ਤੇ ਹੀ ਗਿਣਤੀ ਵਾਲੀ ਥਾਂ ਤੱਕ ਜਾਣ ਦੀ ਇਜਾਜ਼ਤ ਹੈ।
ਏਰੀਆ, ਗਿਣਤੀ ਕੇਂਦਰ ਅਤੇ ਆਬਜ਼ਰਵਰ
ਵਾਰਡ ਨੰਬਰ-1 ਤੋਂ ਲੈ ਕੇ 4 ਸੈਕਟਰ-10 ਸਥਿਤ ਸਰਕਾਰੀ ਹੋਮ ਸਾਇੰਸ ਕਾਲਜ ਸਿਟਕੋ ਦੀ ਐੱਮ. ਡੀ. ਜਸਵਿੰਦਰ ਕੌਰ ਸਿੱਧੂ।
ਵਾਰਡ ਨੰਬਰ-5 ਤੋਂ ਲੈ ਕੇ 8 ਸੈਕਟਰ-26 ਦੇ ਸੀ. ਸੀ. ਈ. ਟੀ. ਇਨਕਮ ਟੈਕਸ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਜਗਪਾਲ ਸਿੰਘ।
ਵਾਰਡ ਨੰਬਰ-9 ਤੋਂ ਲੈ ਕੇ 12 ਸੈਕਟਰ-18 ਦੇ ਸਰਕਾਰੀ ਸਕੂਲ ਆਈ. ਐੱਸ. ਵਿਨੋਦ ਪੀ ਕਾਵਲੇ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਵਾਰਦਾਤ ਤੋਂ ਪਹਿਲਾਂ ਗਗਨਦੀਪ ਨਾਲ ਗੱਲ ਕਰਨ ਵਾਲੀ ਕਾਂਸਟੇਬਲ ਔਰਤ ਹਿਰਾਸਤ 'ਚ
ਵਾਰਡ ਨੰਬਰ-13 ਤੋਂ ਲੈ ਕੇ 16 ਪੀ. ਜੀ. ਜੀ. ਸੀ.-11 ਮੁੱਖ ਵਣ ਰੱਖਿਅਕ ਦੇਬੇਂਦਰ ਦਲਾਈ।
ਵਾਰਡ ਨੰਬਰ-17 ਤੋਂ ਲੈ ਕੇ 20 ਗੌਰਮਿੰਟ ਕਾਲਜ ਫਾਰ ਐਜੂਕੇਸ਼ਨ-20 ਸਮਾਜ ਭਲਾਈ ਵਿਭਾਗ ਦੀ ਸਕੱਤਰ ਨੀਤਿਕਾ ਪਵਾਰ।
ਵਾਰਡ ਨੰਬਰ-21 ਤੋਂ ਲੈ ਕੇ 24 ਹੋਟਲ ਮੈਨੇਜਮੈਂਟ ਇੰਸਟੀÇਚਿਊਟ-42 ਪੀ. ਸੀ. ਐੱਸ. ਰੁਬਿੰਦਰਜੀਤ ਸਿੰਘ ਬਰਾੜ।

ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਦੇ ਖ਼ਾਲਿਸਤਾਨ ਨਾਲ ਜੁੜੇ ਤਾਰ, ਬੱਬਰ ਖ਼ਾਲਸਾ ਨੇ ਗੈਂਗਸਟਰ ਰਿੰਦਾ ਨਾਲ ਮਿਲ ਕੇ ਕੀਤਾ ਬਲਾਸਟ
ਵਾਰਡ ਨੰਬਰ-25 ਤੋਂ ਲੈ ਕੇ 28 ਜੀ. ਸੀ. ਜੀ.-42 ਆਈ. ਏ. ਐੱਸ. ਹਰਗੁਨਜੀਤ ਕੌਰ।
ਵਾਰਡ ਨੰਬਰ-29 ਤੋਂ ਲੈ ਕੇ 32 ਬਿਜ਼ਨੈੱਸ ਕਾਲਜ-50 ਇਨਕਮ ਟੈਕਸ ਦੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਗੌਤਮ।
ਵਾਰਡ ਨੰਬਰ-33 ਤੋਂ ਲੈ ਕੇ 35 ਪੀ. ਜੀ. ਜੀ. ਸੀ.-46 ਇਨਕਮ ਟੈਕਸ ਦੀ ਡਿਪਟੀ ਕਮਿਸ਼ਨਰ ਹਿਨਾ ਕੁਮਾਰ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News