ਦੀਵਾਲੀ ਤੋਂ ਪਹਿਲਾਂ ਸ਼ਹਿਰ ਦੀਆਂ 5500 ਥਾਵਾਂ ਕਰਨਗੀਆਂ ਜਗਮਗ

10/16/2019 10:37:32 AM

ਚੰਡੀਗੜ੍ਹ (ਰਾਏ) : ਨਗਰ ਨਿਗਮ ਦੀਵਾਲੀ ਤੋਂ ਪਹਿਲਾਂ ਤੱਕ ਸ਼ਹਿਰ ਦੇ ਡਾਰਕ ਸਪਾਟਸ ਠੀਕ ਕਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਇਸ ਨੂੰ ਲੈ ਕੇ ਅਜੇ ਸ਼ੰਕਾ ਬਣਿਆ ਹੋਇਆ ਹੈ ਪਰ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਨੂੰ ਭਰੋਸਾ ਹੈ ਕਿ 27 ਅਕਤੂਬਰ ਤੱਕ ਡਾਰਕ ਸਪਾਟ ਨੂੰ ਕਵਰ ਕਰ ਲੈਣਗੇ। ਉਨ੍ਹਾਂ ਮੁਤਾਬਕ 5500 ਲੋਕੇਸ਼ਨ 'ਚ 6 ਹਜ਼ਾਰ ਦੇ ਕਰੀਬ ਡਾਰਕ ਸਪਾਟਸ ਦੀ ਪਹਿਚਾਣ ਕੀਤੀ ਗਈ ਹੈ। ਐਸੇਲ ਕੰਪਨੀ ਵਲੋਂ ਡਾਰਕ ਸਪਾਟਸ ਨੂੰ ਕਵਰ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਦੀਵਾਲੀ ਤੋਂ ਪਹਿਲਾਂ ਕੰਮ ਪੂਰਾ ਕਰਨ ਦੀ ਹੈ। 22 ਕਰੋੜ ਦੇ ਇਸ ਪ੍ਰਾਜੈਕਟ 'ਤੇ ਫੈਸਟੀਵਲ ਸੀਜ਼ਨ ਨੂੰ ਦੇਖਦਿਆਂ ਨਿਗਮ ਹਰ ਸਾਲ ਇਸ ਦਾ ਐਲਾਨ ਕਰਦਾ ਹੈ ਪਰ ਹਰ ਵਾਰ ਡੈੱਡਲਾਈਨ ਨਿਕਲ ਜਾਂਦੀ ਹੈ। ਨਿਗਮ ਸਦਨ ਦੀ ਬੈਠਕ 'ਚ ਬਾਕਾਇਦਾ ਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਹਨ। ਦੋ ਹਫ਼ਤੇ ਪਹਿਲਾਂ ਡੈੱਡਲਾਈਨ ਦੀਵਾਲੀ ਤੋਂ ਬਾਅਦ 30 ਅਕਤੂਬਰ ਤੈਅ ਕੀਤੀ ਗਈ ਸੀ ਪਰ ਇਸ 'ਚ ਡੈੱਡਲਾਈਨ ਅਚਾਨਕ ਦੀਵਾਲੀ ਤੋਂ ਪਹਿਲਾਂ ਕਰ ਦਿੱਤੀ ਗਈ। ਪਹਿਲਾਂ ਡਾਰਕ ਸਪਾਟਸ ਦੀ ਗਿਣਤੀ 9310 ਦੱਸੀ ਗਈ ਸੀ, ਜਿਸ ਤੋਂ ਬਾਅਦ ਘਟ ਕੇ 6 ਹਜ਼ਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।


Babita

Content Editor

Related News