ਡਿਜੀਟਲ ਪੇਮੈਂਟ ਟ੍ਰਾਂਜ਼ੈਕਸ਼ਨ ’ਚ ਚੰਡੀਗਡ਼੍ਹ ਦੇਸ਼ ’ਚ ਮੋਹਰੀ

Thursday, Aug 30, 2018 - 06:57 AM (IST)

ਚੰਡੀਗਡ਼੍ਹ, (ਸਾਜਨ)- ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਡਿਜੀਟਲ ਪੇਮੈਂਟ ਟ੍ਰਾਂਜੈਕਸ਼ਨ ’ਚ ਚੰਡੀਗਡ਼੍ਹ ਦੇਸ਼ ’ਚ ਅੱਵਲ ਰਿਹਾ ਹੈ। ਸਿਟੀ ਬਿਊਟੀਫੁੱਲ 18.5 ਟ੍ਰਾਂਜ਼ੈਕਸ਼ਨ ਪ੍ਰਤੀ ਵਿਅਕਤੀ ਦੇ ਨਾਲ ਸੂਚੀ ’ਚ ਸਭ ਤੋਂ ਉਪਰ ਹੈ। ਆਂਧਰਾ ਪ੍ਰਦੇਸ਼ ਇਸ ਸੂਚੀ ਵਿਚ ਦੂਜੇ ਸਥਾਨ ’ਤੇ, ਹਰਿਆਣਾ ਤੀਜੇ ਅਤੇ ਮਹਾਰਾਸ਼ਟਰ ਚੌਥੇ ਸਥਾਨ ’ਤੇ ਰਹੇ ਪਰ ਕੈਪੀਟਾ ਬੇਸਿਸ ’ਤੇ ਦੇਸ਼ ਭਰ ਦੇ ਰਾਜਾਂ ਤੇ ਯੂ. ਟੀ. ਦਾ ਇਹ ਮੁਲਾਂਕਣ ਕੀਤਾ ਗਿਆ ਹੈ।  
 ਇਹ ਰਿਹਾ ਕਾਰਨ
 ਚੰਡੀਗਡ਼੍ਹ ਦੇਸ਼ ਵਿਚ ਸਭ ਤੋਂ ਜ਼ਿਆਦਾ ਈ-ਰੈਡੀ ਸ਼ਹਿਰ ਬਣ ਗਿਆ ਹੈ। ਸ਼ਹਿਰ ਸਿਰਫ ਫਿਜ਼ੀਕਲ ਬਿਊਟੀ ਤੇ ਇਨਫ੍ਰਾਸਟਰਕਚਰ ਸਬੰਧੀ ਨਹੀਂ, ਸਗੋਂ ਫਾਈਬਰ ਨੈੱਟਵਰਕਿੰਗ ਦੀ ਵਰਤੋਂ ’ਚ ਵੀ ਅੱਗੇ ਨਿਕਲ ਗਿਆ ਹੈ। ਇਥੋਂ ਦੇ ਲੋਕਾਂ ਦਾ ਕੈਸ਼ ਟ੍ਰਾਂਜ਼ੈਕਸ਼ਨ ਦੀ ਥਾਂ ਡਿਜੀਟਲ ਤੇ ਈ-ਟ੍ਰਾਂਜ਼ੈਕਸ਼ਨ ਵੱਲ ਰੁਝਾਨ ਵਧਦਾ ਜਾ ਰਿਹਾ ਹੈ। ਕਾਰਡ ਨਾਲ ਟ੍ਰਾਂਜ਼ੈਕਸ਼ਨ ਜਾਂ ਹੋਰ ਪੇਮੈਂਟ ਮੋਡ ਜ਼ਰੀਏ ਲੋਕ ਪੈਸਿਆਂ ਦਾ ਲੈਣ-ਦੇਣ ਕਰ ਰਹੇ ਹਨ। ਚੰਡੀਗਡ਼੍ਹ ਪ੍ਰਸ਼ਾਸਨ ਨੇ ਆਨਲਾਈਨ ਟ੍ਰਾਂਜ਼ੈਕਸ਼ਨ ਦੀ ਜੋ ਵਿਵਸਥਾ ਕੀਤੀ ਹੈ, ਇਹ ਉਸੇ ਦਾ ਨਤੀਜਾ ਹੈ।  ਸ਼ਹਿਰ ਦੇ ਹਰ ਸੈਂਟਰ ’ਚ ਮੌਜੂਦ ਈ-ਸੰਪਰਕ  ਸੈਂਟਰਾਂ ਤੇ ਬਿਜਲੀ ਜਾਂ ਪਾਣੀ  ਦੇ ਬਿੱਲਾਂ ਦੀ ਗੱਲ ਹੋਵੇ ਜਾਂ ਸੀ. ਟੀ. ਯੂ. ਪਾਸ ਬਣਵਾਉਣ ਦੀ, ਵੱਖ-ਵੱਖ ਮਦਾਂ ’ਚ ਪੰਜ ਦਰਜਨ ਤੋਂ ਜ਼ਿਆਦਾ ਟ੍ਰਾਂਜ਼ੈਕਸ਼ਨਜ਼ ਇਨ੍ਹਾਂ ਸੈਂਟਰਾਂ ਦੇ ਜ਼ਰੀਏ ਕੈਸ਼ਲੈੱਸ ਹੋ ਜਾਂਦੀਆਂ ਹਨ। 
ਹਾਲ ਹੀ ’ਚ ਕੇਂਦਰ ਸਰਕਾਰ ਵਲੋਂ ਕੀਤੇ ਗਏ ਸਰਵੇ ’ਚ ਇਹ ਗੱਲ ਸਾਹਮਣੇ ਆਈ। ਚੰਡੀਗਡ਼੍ਹ 18.5 ਟ੍ਰਾਂਜ਼ੈਕਸ਼ਨ ਪ੍ਰਤੀ ਵਿਅਕਤੀ  ਨਾਲ ਸਭ ਤੋਂ ਅੱਗੇ ਨਿਕਲ ਗਿਆ।  ਦੂਜੇ ਨੰਬਰ ’ਤੇ ਰਹਿਣ ਵਾਲਾ ਆਂਧਰਾ ਪ੍ਰਦੇਸ਼ ਚੰਡੀਗਡ਼੍ਹ  ਦੇ ਨੇਡ਼ੇ ਵੀ ਨਹੀਂ ਹੈ। ਆਂਧਰਾ ਪ੍ਰਦੇਸ਼ ਨੂੰ ਪਰ ਕੈਪੀਟਾ ਬੇਸਿਸ ’ਤੇ 7.9 ਟ੍ਰਾਂਜ਼ੈਕਸ਼ਨ ਪ੍ਰਤੀ ਵਿਅਕਤੀ ਦਾ ਸਕੋਰ ਹਾਸਲ ਹੋਇਆ ਹੈ। ਹਰਿਆਣਾ ਨੂੰ 5.5 ਦਾ ਸਕੋਰ ਹਾਸਲ ਹੋਇਆ ਹੈ। ਚੌਥੇ ਸਥਾਨ ’ਤੇ ਰਹੇ ਮਹਾਰਾਸ਼ਟਰ ਨੂੰ 3.7 ਦਾ ਸਕੋਰ ਮਿਲਿਆ ਹੈ।  
ਡਿਜੀਟਲ ਇੰਡੀਆ ਕਨਕਲੇਵ ਅੱਜ
 ਡਿਜੀਟਲ ਇੰਡੀਆ ਦਾ ਏਜੰਡਾ ਅੱਗੇ ਲਿਜਾਣ ਲਈ ਯੂ. ਟੀ. ਪ੍ਸ਼ਾਸਨ ਏਲੇਟ ਟੈਕਨੋਮੀਡੀਆ ਪ੍ਰਾਈਵੇਟ ਲਿਮਟਿਡ ਨਾਲ ਮਿਲ ਕੇ 30 ਅਗਸਤ ਨੂੰ ਡਿਜੀਟਲ ਇੰਡੀਆ ਕਨਕਲੇਵ ਕਰਵਾ  ਰਿਹਾ ਹੈ। ਇਸ ’ਚ ਪਾਲਿਸੀ ਮੇਕਰ, ਇੰਡਸਟਰੀ ਨਾਲ ਜੁਡ਼ੇ ਲੋਕ ਤੇ ਦੇਸ਼ ਭਰ ਦੇ ਸੀਨੀਅਰ ਐਡਮਨਿਸਟ੍ਰੇਟਰ ਹਿੱਸਾ ਲੈਣਗੇ। ਕਨਕਲੇਵ ’ਚ ਓਡਿਸ਼ਾ, ਮਹਾਰਾਸ਼ਟਰ,  ਗੁਜਰਾਤ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਹਿੱਸਾ ਲੈ ਰਹੇ ਹਨ। ਕਨਕਲੇਵ ਦਾ ਪੰਜਾਬ  ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਦਘਾਟਨ    ਕਰਨਗੇ।
 ਪੰਜਾਬ ਦੇ ਸੂਚਨਾ ਤੇ ਤਕਨੀਕੀ ਮੰਤਰੀ ਵਿਜੇ ਇੰਦਰ ਸਿੰਗਲਾ ਡਿਜੀਟਲ ਇੰਡੀਆ ਅਵਾਰਡਸ ਦੇਣਗੇ। ਚੰਡੀਗਡ਼੍ਹ ਪ੍ਰਸ਼ਾਸਨ ਦੇ ਕਈ ਅਧਿਕਾਰੀ, ਜਿਨ੍ਹਾਂ ’ਚ ਆਈ. ਟੀ. ਦੇ ਸਪੈਸ਼ਲ ਸੈਕਟਰੀ ਜਤਿੰਦਰ ਯਾਦਵ, ਸਪੈਸ਼ਲ ਸੈਕਟਰੀ ਫਾਈਨਾਂਸ ਹਰਸ਼ ਨਾਇਰ,  ਐਡੀਸ਼ਨਲ ਡਿਪਟੀ ਕਮਿਸ਼ਨਰ ਸਚਿਨ ਰਾਣਾ ਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਕੇ. ਕੇ. ਯਾਦਵ  ਸ਼ਾਮਲ ਹਨ,  ਮੌਜੂਦ ਰਹਿਣਗੇ। ਕਨਕਲੇਵ ਦਾ ਥੀਮ ਰਹੇਗਾ ‘ਡਿਜੀਟਲ ਇੰਡੀਆ ਫਾਰ ਬੈਟਰ ਇੰਡੀਆ’।  ਡਿਜੀਟਲ ਇੰਡੀਆ ਦੇ ਦੌਰ ਵਿਚ ਸਮਾਰਟ ਸਿਟੀ, ਗੁੱਡ ਗਵਰਨੈਂਸ ਲਈ ਲਿਵਰੇਜਿੰਗ ਫਿਊਚਰਸਿਸਟੀਕ ਟੈਕਨੋਲਾਜੀ :  ਚੈਲੇਂਜਿਸ ਤੇ ਅਪਰਚਿਊਨਿਟੀ ਤੇ ਡਿਜੀਟਲ ਇਕੋਨਮੀ ਇਨ ਡਿਜੀਟਲ ਇੰਡੀਆ ’ਤੇ ਵੀ ਚਰਚਾ ਹੋਵੇਗੀ। ਕੇਂਦਰ ਸਰਕਾਰ ਦੀ ਮਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫਾਰਮੇਸ਼ਨ ਟੈਕਨੋਲਾਜੀ ਦੇ ਸੀਨੀਅਰ ਅਫਸਰ ਵੀ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ।   


Related News