ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹਿਲੀ ਵਾਰ 8 ਚਾਰਟਰਡ ਫਲਾਈਟਾਂ ਹੋਈਆਂ ਲੈਂਡ

Saturday, Feb 25, 2023 - 12:28 PM (IST)

ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹਿਲੀ ਵਾਰ 8 ਚਾਰਟਰਡ ਫਲਾਈਟਾਂ ਹੋਈਆਂ ਲੈਂਡ

ਚੰਡੀਗੜ੍ਹ/ਮੋਹਾਲੀ (ਲਲਨ, ਪਰਦੀਪ) : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡੇ ਚੰਡੀਗੜ੍ਹ ਦੇ ਰਨਵੇ ’ਤੇ ਪਹਿਲੀ ਵਾਰ 8 ਚਾਰਟਰਡ ਫਲਾਈਟਾਂ ਲੈਂਡ ਹੋਈਆਂ। ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਪੰਜਾਬ ਇਨਵੈਸਟਰ ਸਮਿੱਟ ਪ੍ਰੋਗਰਾਮ ਤਹਿਤ 8 ਚਾਰਟਰਡ ਫਲਾਈਟ ਲੈਂਡ ਹੋਈਆਂ। ਕਈ ਕਾਰੋਬਾਰੀ ਨਿੱਜੀ ਜਹਾਜ਼ ’ਤੇ ਸ਼ਹਿਰ ਪਹੁੰਚੇ। ਉਨ੍ਹਾਂ ਦੱਸਿਆ ਕਿ 5 ਚਾਰਟਰਡ ਫਲਾਈਟਾਂ ਵਿਚ ਵੱਡੇ ਉਦਯੋਗਪਤੀ ਪਹੁੰਚੇ ਸਨ।

ਪੰਜਾਬ ਇਨਵੈਸਟਰ ਸਮਿੱਟ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਤੋਂ ਬਾਅਦ ਸਾਰੀਆਂ ਚਾਰਟਰਡ ਫਲਾਈਟਾਂ ਚਲੀਆਂ ਗਈਆਂ। ਸੀ. ਈ. ਓ. ਨੇ ਦੱਸਿਆ ਕਿ ਹੁਣ ਤੱਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 3-4 ਚਾਰਟਰਡ ਫਲਾਈਟਾਂ ਇਕੱਠੀਆਂ ਲੈਂਡ ਹੋਈਆਂ ਸਨ। ਇਹ ਪਹਿਲਾ ਮੌਕਾ ਰਿਹਾ, ਜਦੋਂ 8 ਚਾਰਟਰਡ ਫਲਾਈਟ ਨੂੰ ਲੈਂਡ ਕਰਵਾਇਆ ਗਿਆ। ਉੱਥੇ ਹੀ ਡੋਮੈਸਟਿਕ ਅਤੇ ਇੰਟਰਨੈਸ਼ਨਲ ਫਲਾਈਟਾਂ ਦਾ ਨਿਰਧਾਰਿਤ ਸਮੇਂ ’ਤੇ ਲੈਡਿੰਗ ਅਤੇ ਡਿਪਾਰਚਰ ਹੁੰਦਾ ਰਿਹਾ।       


author

Babita

Content Editor

Related News