ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ''ਤੇ ''ਆਟੋਮੈਟਿਕ ਪਾਰਕਿੰਗ ਸਿਸਟਮ'' ਇੰਸਟਾਲ
Friday, Aug 09, 2019 - 11:48 AM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਡੋਮੈਸਟਿਕ ਫਲਾਈਟਾਂ ਵਧਣ ਨਾਲ ਯਾਤਰੀਆਂ ਦੀਆਂ ਸਹੂਲਤਾਵਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਤਹਿਤ ਏਅਰਪੋਰਟ ਅਥਾਰਟੀ ਨੇ ਇੰਟਰਨੈਸ਼ਨਲ ਏਅਰਪੋਰਟ 'ਤੇ ਆਟੋਮੈਟਿਕ ਪਾਰਕਿੰਗ ਸਿਸਟਮ ਨੂੰ ਇੰਸਟਾਲ ਕੀਤਾ ਗਿਆ ਹੈ। ਯਾਤਰੀਆਂ ਨੂੰ ਹੁਣ ਪਾਰਕਿੰਗ ਪਰਚੀ ਲੈਣ ਦੀ ਬਚਾਏ ਟੋਕਨ ਲੈਣਾ ਪਵੇਗਾ। ਵਾਪਸੀ ਦੌਰਾਨ ਟੋਕਨ ਜਾਂ ਪਰਚੀ ਬੈਰੀਕੇਡ 'ਤੇ ਟਚ ਕਰਨ ਤੋਂ ਬਾਅਦ ਯਾਤਰੀ ਪਾਰਕਿੰਗ ਤੋਂ ਬਾਹਰ ਆ ਜਾਣਗੇ। ਇਸ ਦੇ ਨਾਲ ਹੀ ਟੋਕਨ ਜਾਂ ਪਰਚੀ ਰਾਹੀਂ ਯਾਤਰੀਆਂ ਨੂੰ ਸਹੀ ਸਮੇਂ ਦਾ ਵੀ ਪਤਾ ਲੱਗ ਸਕੇਗਾ।
ਏਅਰਪੋਰਟ ਦੇ ਸੀ. ਈ. ਓ. ਸੁਨੀਲ ਦੱਤ ਨੇ ਦੱਸਿਆ ਕਿ ਯਾਤਰੀਆਂ ਨੂੰ ਪਾਰਕਿੰਗ ਦੇ ਲਈ ਲੰਬੀ ਲਾਈਨ ਤੋਂ ਬਚਾਉਣ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਲਈ ਇਹ ਸਿਸਟਮ ਲਾਇਆ ਗਿਆ ਹੈ। ਪਾਰਕਿੰਗ ਫੀਸ ਵੀ ਜ਼ਿਆਦਾ ਨਹੀਂ ਦੇਣੀ ਪਵੇਗੀ। ਏਅਰਪੋਰਟ ਅਥਾਰਟੀ ਵਲੋਂ ਪਾਰਕਿੰਗ ਦਾ ਟੈਂਡਰ ਕਰ ਦਿੱਤਾ ਗਿਆ ਹੈ ਅਤੇ ਇਹ 5 ਸਾਲਾਂ ਲਈ ਲਾਗੂ ਹੋਵੇਗਾ। ਪਾਰਕਿੰਗ ਫੀਸ ਵੀ ਸਮੇਂ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। ਡਿਪਾਰਚਰ ਨੂੰ ਫਰੀ ਰੱਖਿਆ ਗਿਆ ਹੈ। ਅਰਾਈਵਲ ਅਤੇ ਪਾਰਕਿੰਗ ਚਾਰਜ ਹੀ ਤੈਅ ਕੀਤਾ ਗਿਆ ਹੈ।