ਨੋਟਿਸ ਜਾਰੀ ਕਰਨ ਦੇ ਵਿਰੋਧ ''ਚ ਹਾਊਸਿੰਗ ਬੋਰਡ ਖਿਲਾਫ ਪ੍ਰਦਰਸ਼ਨ
Monday, Dec 16, 2019 - 01:43 PM (IST)

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਹਾਊਸਿੰਗ ਬੋਰਡ ਵਲੋਂ ਬੋਰਡ ਦੇ ਮਕਾਨਾਂ 'ਚ ਲੋਕਾਂ ਵਲੋਂ ਕੀਤੀ ਤਬਦੀਲੀ ਕਰਨ ਦੇ ਨੋਟਿਸ ਜਾਰੀ ਹੋਣ 'ਤੇ ਐਤਵਾਰ ਨੂੰ ਧਨਾਸ 'ਚ ਹਜ਼ਾਰਾਂ ਦੀ ਗਿਣਤੀ 'ਚ ਹਾਊਸਿੰਗ ਬੋਰਡ ਦੇ ਮਕਾਨਾਂ 'ਚ ਰਹਿਣ ਵਾਲੇ ਨਿਵਾਸੀ ਇਕੱਠਾ ਹੋਏ ਅਤੇ ਬੋਰਡ ਦੀਆਂ ਨੀਤੀਆਂ ਨੂੰ ਕੋਸਿਆ। ਧਨਾਸ 'ਚ ਕੋ-ਆਰਡੀਨੇਸ਼ਨ ਕਮੇਟੀ ਆਫ ਸੀ. ਐੱਚ. ਬੀ. ਰੈਜ਼ੀਡੈਂਟ ਵੈਲਫੇਅਰ ਫੈਡਰੇਸ਼ਨ ਨੇ ਵਿਸ਼ਾਲ ਰੈਲੀ ਕਰਕੇ ਨਾ ਸਿਰਫ ਪ੍ਰਸ਼ਾਸਨ ਨੂੰ ਹਿਲਾ ਦਿੱਤਾ, ਸਗੋਂ ਨਗਰ ਸੰਸਦ ਮੈਂਬਰ ਤੋਂ ਸ਼ਹਿਰ ਦੇ ਹਜ਼ਾਰਾਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਚੁੱਕੀ। ਹਾਊਸਿੰਗ ਬੋਰਡ ਅਲਾਟੀਆਂ ਨੂੰ ਮਕਾਨ ਕੈਂਸੀਲੇਸ਼ਨ ਦੇ ਨੋਟਿਸ ਲਗਾਤਾਰ ਭੇਜ ਰਿਹਾ ਹੈ।