ਚੰਡੀਗੜ੍ਹ ਹੋਮਗਾਰਡ ਦਾ ਜਵਾਨ ਤੇ ਮੈਡੀਕਲ ਸਟੋਰ ਦਾ ਕਰਿੰਦਾ ਹੈਰੋਇਨ ਸਣੇ ਗ੍ਰਿਫਤਾਰ
Thursday, Jul 26, 2018 - 02:42 PM (IST)
ਮੋਹਾਲੀ (ਕੁਲਦੀਪ) : ਸਪੈਸ਼ਲ ਟਾਸਕ ਫੋਰਸ ਨੇ ਚੰਡੀਗੜ੍ਹ ਹੋਮਗਾਰਡ ਦੇ ਜਵਾਨ ਸਮੇਤ ਮੈਡੀਕਲ ਸਟੋਰ ਦੇ ਕਰਿੰਦੇ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਹੋਮਗਾਰਡ ਦੇ ਜਵਾਨ ਅਜੇ ਕੁਮਾਰ ਸ਼ਰਮਾ ਤੇ ਪੀ. ਜੀ. ਆਈ. ਚੰਡੀਗੜ੍ਹ ਦੀ ਅਮਰਜੈਂਸੀ ਸਥਿਤ ਮੈਡੀਕਲ ਸਟੋਰ ਦੇ ਕਰਿੰਦੇ ਕੋਲੋਂ ਕਰੀਬ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਹਾਂ ਖਿਲਾਫ ਐੱਸ. ਟੀ. ਐੱਫ. ਪੁਲਸ ਥਾਣੇ ਫੇਜ਼-4 'ਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਤਸਕਰ ਸਫੈਦ ਰੰਗ ਦੀ ਵਰਨਾ ਕਾਰ 'ਚ ਦਿੱਲੀ ਤੋਂ ਹੈਰੋਇਨ ਲਿਆ ਕੇ ਮੋਹਾਲੀ 'ਚ ਸਪਲਾਈ ਕਰਦੇ ਸਨ। ਫਿਲਹਾਲ ਪੁਲਸ ਦੋਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
