ਚੰਡੀਗੜ੍ਹ 'ਚ GST ਕੌਂਸਲ ਦੀ 47ਵੀਂ ਬੈਠਕ, ਕਈ ਮੁੱਦਿਆਂ 'ਤੇ ਹੋਇਆ ਮੰਥਨ

Wednesday, Jun 29, 2022 - 12:01 PM (IST)

ਚੰਡੀਗੜ੍ਹ (ਬਾਂਸਲ) : ਸ਼ਹਿਰ 'ਚ ਮੰਗਲਵਾਰ ਜੀ. ਐੱਸ. ਟੀ. ਕੌਂਸਲ ਦੀ 47ਵੀਂ ਬੈਠਕ ਸ਼ੁਰੂ ਹੋਈ, ਜੋ ਬੁੱਧਵਾਰ ਵੀ ਜਾਰੀ ਰਹੇਗੀ। ਬੈਠਕ 'ਚ ਜੀ. ਐੱਸ. ਟੀ. ਸਰਲੀਕਰਨ ਸਬੰਧੀ ਕਈ ਮੁੱਦਿਆਂ ’ਤੇ ਮੰਥਨ ਹੋਇਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਮੰਤਰਾਲੇ ਦੇ ਉੱਚ ਅਧਿਕਰੀ ਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਤ ਅਤੇ ਆਬਕਾਰੀ ਤੇ ਕਰਾਧਾਨ ਮੰਤਰੀ ਮੌਜੂਦ ਰਹੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਇਲਾਵਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਤੇ ਅਧਿਕਾਰੀਆਂ ਦੇ ਰਾਤ ਦੇ ਖਾਣੇ ਦਾ ਪ੍ਰਬੰਧ ਹਰਿਆਣਾ ਸਰਕਾਰ ਵੱਲੋਂ ਪਿੰਜੌਰ ਗਾਰਡਨ 'ਚ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ DGP ਦੀ ਤਸਵੀਰ ਦਾ ਗਲਤ ਇਸਤੇਮਾਲ, ਪੰਜਾਬ ਪੁਲਸ ਵੱਲੋਂ ਅਲਰਟ ਜਾਰੀ

ਇਸ ਤੋਂ ਪਹਿਲਾਂ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਲੰਚ ਬ੍ਰੇਕ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਹ, ਹਰਿਆਣਾ ਦੇ ਸੀ. ਐੱਮ. ਮਨੋਹਰ ਲਾਲ ਖੱਟਰ, ਪੰਜਾਬ ਦੇ ਸੀ. ਐੱਮ. ਭਗਵੰਤ ਮਾਨ, ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਸੀਨੀਅਰ ਨੇਤਾ ਇਕ ਹੀ ਟੈਬਲ ’ਤੇ ਲੰਚ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ 5 ਦਿਨ ਸ਼ਹਿਰ 'ਚ ਪ੍ਰੀ-ਮਾਨਸੂਨ ਦੀਆਂ ਫੁਹਾਰਾਂ

ਉੱਪ ਮੁੱਖ ਮੰਤਰੀ ਦੁਸ਼ਯੰਤ ਸਿੰਘ ਚੌਟਾਲਾ ਨੇ ਪਸ਼ੂਆਂ ਦਾ ਚਾਰਾ ਕੱਟਣ ਵਾਲੇ ਗੰਡਾਸੇ ਨੂੰ ਜੀ. ਐੱਸ. ਟੀ. ਤੋਂ ਬਾਹਰ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਦੇ ਸਪੱਸ਼ਟੀਕਰਨ ਮੰਗਣ ’ਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਗੰਡਾਸੇ ਨੂੰ ਜੀ. ਐੱਸ. ਟੀ. ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News