ਸਰਕਾਰੀ ਕੋਠੀਆਂ ’ਚ ਚੋਰੀ ਹੋਏ ਸਾਮਾਨ ’ਤੇ ਭੜਕੇ ਕੁਲਦੀਪ ਧਾਲੀਵਾਲ,ਕਿਹਾ-ਅਸੀਂ ਸਿਆਸਤਦਾਨ ਹਾਂ ਜਾਂ ਚੋਰ

Tuesday, Apr 05, 2022 - 10:50 AM (IST)

ਅਜਨਾਲਾ (ਗੁਰਜੰਟ) - ਚੰਡੀਗੜ੍ਹ ਵਿਚ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਅਲਾਟ ਹੋਈਆਂ ਸਰਕਾਰੀ ਕੋਠੀਆਂ ’ਚੋਂ ਚੋਰੀ ਹੋਏ ਸਾਮਾਨ ਸਬੰਧੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਅਸੀਂ ਸਿਆਸਤਦਾਨ ਹਾਂ, ਚੋਰ ਹਾਂ ਜਾਂ ਡਾਕੂ ਹਾਂ। ਜੋ ਕੋਠੀ ਮੈਨੂੰ 39 ਸੈਕਟਰ ਵਿਚ 152 ਨੰਬਰ ਅਲਾਟ ਹੋਈ ਹੈ, ਉਸ ਵਿੱਚੋਂ ਛੋਟੀਆਂ ਛੋਟੀਆਂ ਚੀਜ਼ਾਂ ਉਤਾਰ ਕੇ ਲਿਜਾਈਆਂ ਗਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਤੋਂ ਸਾਫ ਜ਼ਾਹਰ ਹੈ ਕਿ ਅਗਰ ਇਸ ਲੈਵਲ ’ਤੇ ਅਸੀਂ ਸਰਕਾਰੀ ਸਾਮਾਨ ਨੂੰ ਚੁੱਕ ਕੇ ਆਪਣੇ ਘਰਾਂ ਵਿਚ ਲਿਜਾਵਾਂਗੇ ਤਾਂ ਕੀ ਸਾਡੀ ਭੁੱਖ ਕਦੋਂ ਦੂਰ ਹੋ ਜਾਵੇਗੀ। ਸਿਆਸਤ ਦਾ ਪੱਧਰ ਇਸ ਲੈਵਲ ਤਕ ਗਿਰ ਜਾਵੇਗਾ, ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਅਤੇ ਇਹ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਜੋ ਕੋਠੀ ਮੈਨੂੰ ਅਲਾਟ ਹੋਈ ਸੀ, ਉਸ ਦੀ ਬਹੁਤ ਭੰਨਤੋੜ ਹੋ ਚੁੱਕੀ ਸੀ ਤੇ ਕਾਫੀ ਸਾਮਾਨ ਵੀ ਗਾਇਬ ਹੋਇਆ, ਜਿਸ ਦੀ ਮੈਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਉਨ੍ਹਾਂ ਨੂੰ ਪੁੱਛਣ ’ਤੇ ਕਿ ਸਾਬਕਾ ਮੰਤਰੀ ਇਸ ਬਾਰੇ ਕੁਝ ਦੱਸਣ ਨੂੰ ਤਿਆਰ ਨਹੀਂ ਤਾਂ ਉਨ੍ਹਾਂ ਹੱਸ ਕੇ ਕਿਹਾ ਕਿ ਸਾਬਕਾ ਮੰਤਰੀ ਤਾਂ ਇਹ ਵੀ ਦੱਸਣ ਨੂੰ ਤਿਆਰ ਨਹੀਂ ਕਿ ਪੰਦਰਾਂ ਸਾਲਾਂ ਵਿਚ ਪੰਜਾਬ ਕੌਣ ਲੁੱਟ ਕੇ ਲੈ ਗਿਆ? ਪੰਜਾਬ ਦੇ ਸਿਰ ’ਤੇ ਐਨਾ ਕਰਜ਼ਾ ਕਿਵੇਂ ਚੜ੍ਹ ਗਿਆ?

ਪੜ੍ਹੋ ਇਹ ਵੀ ਖ਼ਬਰ -  ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਸਮੋਸੇ ਵੇਚਣ ਵਾਲੀ ਜਨਾਨੀ ਦਾ ਕਤਲ

ਨਸ਼ਾ ਭ੍ਰਿਸ਼ਟਾਚਾਰੀ ਤੇ ਬੇਰੋਜ਼ਗਾਰੀ ਨੇ ਹੱਦਾਂ ਟੱਪ ਦਿੱਤੀਆਂ ਅਤੇ ਪੰਜਾਬ ਦੀ ਹਰ ਚੀਜ਼ ਵਿਕ ਚੁੱਕੀ ਹੈ, ਜਿਸ ਸੰਬੰਧੀ ਮੰਤਰੀਆਂ ਨੇ ਕੁਝ ਨਹੀਂ ਦੱਸਣਾ ਉਨ੍ਹਾਂ ਨੇ ਸਿਰਫ਼ ਆਪਣੇ ਘਰ ਭਰੇ ਹਨ। ਅੰਤ ਵਿਚ ਉਨ੍ਹਾਂ ਕਿਹਾ ਕਿ ਸਰਕਾਰੀ ਕੋਠੀਆਂ ’ਚ ਚੋਰੀ ਹੋਏ ਸਾਮਾਨ ਦੀ ਜਾਂਚ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਜੋ ਸਾਮਾਨ ਚੋਰੀ ਹੋਇਆ ਹੈ, ਉਸ ਬਾਰੇ ਪਤਾ ਕੀਤਾ ਜਾਵੇ। ਇਨ੍ਹਾਂ ਕੋਠੀਆਂ ਦੇ ਬਾਹਰ ਸਕਿਉਰਿਟੀ ਹੋਣ ਦੇ ਬਾਵਜੂਦ ਸਾਮਾਨ ਕਿੱਥੇ ਗਿਆ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਸਾਫ਼ ਜ਼ਾਹਰ ਹੈ ਕਿ ਜਿਹੜੇ ਲੋਕ ਪਹਿਲਾਂ ਇਸ ਕੋਠੀਆਂ ਵਿਚ ਰਹਿੰਦੇ ਸੀ, ਉਹ ਜਾਣ ਲੱਗੇ ਸਰਕਾਰੀ ਸਾਮਾਨ ਚੋਰੀ ਕਰਕੇ ਲੈ ਗਏ, ਜੋ ਬਹੁਤ ਨਿੰਦਣਯੋਗ ਹੈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ, ਦਫ਼ਤਰ ਪੀਏ ਗੁਰਜੰਟ ਸਿੰਘ, ਯੂਥ ਆਗੂ ਗਗਨਦੀਪ ਸਿੰਘ ਛੀਨਾਂ, ਜਸਪਿੰਦਰ ਸਿੰਘ ਛੀਨਾ, ਬਲਦੇਵ ਸਿੰਘ ਬੱਬੂ ਚੇਤਨਪੁਰਾ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - 36 ਘੰਟੇ ’ਚ ਸੁਲਝੀ ਕਤਲ ਦੀ ਗੁੱਥੀ : ASI ਪਿਓ ਨੇ ਪਹਿਲਾਂ ਪੁੱਤਰ ਦਾ ਗੋਲੀ ਮਾਰ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


rajwinder kaur

Content Editor

Related News