ਚੰਡੀਗੜ੍ਹ 'ਚ ਕੁੜੀ ਨੇ ਰਾਤ ਵੇਲੇ ਸੜਕ 'ਤੇ ਲਾਇਆ ਖੂਬ ਡਰਾਮਾ, ਤਸਵੀਰਾਂ 'ਚ ਦੇਖੋ ਕਿਵੇਂ ਇਕੱਠੀ ਕੀਤੀ ਭੀੜ

Thursday, May 05, 2022 - 03:38 PM (IST)

ਚੰਡੀਗੜ੍ਹ 'ਚ ਕੁੜੀ ਨੇ ਰਾਤ ਵੇਲੇ ਸੜਕ 'ਤੇ ਲਾਇਆ ਖੂਬ ਡਰਾਮਾ, ਤਸਵੀਰਾਂ 'ਚ ਦੇਖੋ ਕਿਵੇਂ ਇਕੱਠੀ ਕੀਤੀ ਭੀੜ

ਚੰਡੀਗੜ੍ਹ (ਸੁਸ਼ੀਲ) : ਨਵਾਂਗਾਓਂ ਤੋਂ ਚੰਡੀਗੜ੍ਹ ਆਉਣ ਵਾਲੀ ਸੜਕ ’ਤੇ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਦੇ ਸਾਹਮਣੇ ਇਕ ਕੁੜੀ ਨੇ ਜੰਮ ਕੇ ਹੰਗਾਮਾ ਕੀਤਾ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਕੁੜੀ ਕਾਰ ਦੀ ਛੱਤ ’ਤੇ ਚੜ੍ਹ ਗਈ ਅਤੇ ਜੰਮ ਕੇ ਹੰਗਾਮਾ ਕੀਤਾ।

PunjabKesari

ਕੁੜੀ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਵੀ ਗਾਲ੍ਹਾਂ ਕੱਢ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੂੰ ਕੁੱਝ ਵੀ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰ ਰਹੀ ਹੈ।

ਇਹ ਵੀ ਪੜ੍ਹੋ : ਸਿਆਸੀ ਦਬਾਅ ਕਾਰਨ 'ਆਪ' ਆਗੂਆਂ ਤੇ ਵਾਲੰਟੀਅਰਾਂ 'ਤੇ ਦਰਜ ਮਾਮਲਿਆਂ ਦੀ ਦੁਬਾਰਾ ਹੋਵੇਗੀ ਜਾਂਚ

PunjabKesari

ਇਸ ਕਾਰਨ ਸੜਕ 'ਤੇ ਟ੍ਰੈਫਿਕ ਜਾਮ ਹੋ ਗਿਆ। ਉੱਥੇ ਇਕੱਠੀ ਹੋਈ ਭੀੜ 'ਚੋਂ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ। ਪੀ. ਸੀ. ਆਰ. ਜਵਾਨ ਮੌਕੇ ’ਤੇ ਪੁੱਜੇ ਅਤੇ ਕੁੜੀ ਨੂੰ ਸਮਝਾਇਆ ਪਰ ਉਹ ਨਹੀ ਮੰਨੀ।

PunjabKesari

ਫਿਰ ਥਾਣੇ ਤੋਂ ਮਹਿਲਾ ਮੁਲਾਜ਼ਮ ਆਈਆਂ ਅਤੇ ਕੁੜੀ ਨੂੰ ਉਤਾਰ ਕੇ ਮੈਡੀਕਲ ਲਈ ਹਸਪਤਾਲ ਲੈ ਕੇ ਗਈਆਂ। ਪੁਲਸ ਕੁੜੀ ਤੋਂ ਪੁੱਛਗਿਛ ਕਰ ਰਹੀ ਹੈ ਪਰ ਉਹ ਕੋਈ ਜਵਾਬ ਨਹੀਂ ਦੇ ਸਕੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ 20 'ਆਪ' ਮੰਤਰੀਆਂ-ਵਿਧਾਇਕਾਂ ਨਾਲ ਕੀਤੀ ਬੈਠਕ, ਕਾਰਪੋਰੇਸ਼ਨ ਚੋਣਾਂ ਸਬੰਧੀ ਤਿਆਰ ਹੋਣ ਲਈ ਕਿਹਾ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News