ਚੰਡੀਗੜ੍ਹ : ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ, ਲਪੇਟ 'ਚ ਆਈਆਂ 13 ਦੁਕਾਨਾਂ

Tuesday, Apr 14, 2020 - 12:42 AM (IST)

ਚੰਡੀਗੜ੍ਹ : ਫਰਨੀਚਰ ਮਾਰਕਿਟ 'ਚ ਲੱਗੀ ਭਿਆਨਕ ਅੱਗ, ਲਪੇਟ 'ਚ ਆਈਆਂ 13 ਦੁਕਾਨਾਂ

ਚੰਡੀਗੜ੍ਹ,(ਰਾਏ) :ਚੰਡੀਗੜ੍ਹ 'ਚ ਫਰਨੀਚਰ ਮਾਰਕਿਟ 'ਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸੈਕਟਰ-53 ਸਥਿਤ ਫਰਨੀਚਰ ਮਾਰਕਿਟ 'ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ 13 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਸ ਦੀ
ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਚੰਡੀਗੜ੍ਹ ਤੇ ਮੋਹਾਲੀ ਤੋਂ ਪਹੁੰਚੀਆਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਦੁਕਾਨਾਂ ਦਾ ਪੂਰਾ ਸਮਾਨ ਪੂਰੀ ਤਰ੍ਹਾਂ ਜਲ ਗਿਆ। ਦੱਸਿਆ ਜਾ ਰਿਹਾ ਹੈ ਕਿ ਫਰਨੀਚਰ ਮਾਰਕਿਟ 'ਚ ਦੁਕਾਨ ਦੇ ਪਿੱਛੇ ਖਾਣਾ ਬਣਾ ਰਹੀ ਲੇਬਰ ਦੇ ਕਮਰੇ 'ਚ ਛੋਟਾ ਸਿਲੰਡਰ ਬਲਾਸਟ ਹੋ ਗਿਆ। ਉੱਥੇ ਹੀ ਪੁਲਸ ਜਾਂਚ 'ਚ ਜੁਟੀ ਹੈ।  


author

Deepak Kumar

Content Editor

Related News