ਕੋਰੋਨਾ ਦਾ ਕਹਿਰ : ਚੰਡੀਗੜ੍ਹ 'ਚ ਧਾਰਾ 144 ਲਾਗੂ, 5 ਮਰੀਜ਼ ਪਾਜ਼ੀਟਿਵ
Friday, Mar 20, 2020 - 07:33 PM (IST)
ਚੰਡੀਗੜ੍ਹ,(ਸਾਜਨ): ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਇਸ ਵਾਇਰਸ ਸਬੰਧੀ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਥੇ ਹੀ ਚੰਡੀਗੜ੍ਹ 'ਚ ਹੁਣ ਤਕ ਕੋਰੋਨਾ ਦੇ 5 ਮਾਮਲੇ ਸਾਹਮਣੇ ਆ ਚੁਕੇ ਹਨ। ਜਿਸ ਦੌਰਾਨ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਯੂ. ਕੇ. ਤੋਂ ਪਰਤੀ ਲੜਕੀ, ਉਸ ਦੀ ਮਾਂ, ਭਰਾ ਤੇ ਕੁਕ ਕੋਰੋਨਾ ਪਾਜ਼ੇਟਿਵ ਪਾਏ ਗਏ, ਹਾਲਾਂਕਿ ਮਹਿਲਾ ਦਾ ਪਿਤਾ ਤੇ ਡਰਾਈਵਰ ਫਿਲਹਾਲ ਨੈਗੇਟਿਵ ਹਨ ਪਰ ਡਰਾਈਵਰ ਦੇ ਸੈਂਪਲ ਦੁਬਾਰਾ ਜਾਂਚ ਲਈ ਭੇਜੇ ਗਏ ਹਨ। ਉਥੇ ਹੀ ਯੂ. ਕੇ. ਤੋਂ ਪਰਤੀ ਇਕ ਦੂਜੀ ਮਹਿਲਾ 'ਚ ਵੀ ਕੋਵਿੰਡ-19 ਦੇ ਲਾਗ ਦੀ ਪੁਸ਼ਟੀ ਹੋਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਡਵਾਈਜ਼ਰ ਮਨੋਜ ਪਰਿਦਾ ਨੇ ਦੱਸਿਆ ਕਿ ਹੁਣ ਤੱਕ ਚੰਡੀਗੜ੍ਹ 'ਚ 5 ਲੋਕ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਏ ਜਾ ਚੁਕੇ ਹਨ। ਸਭ ਤੋਂ ਪਹਿਲਾ ਮਾਮਲਾ ਤਾਂ ਇੰਗਲੈਂਡ ਤੋਂ ਪਰਤੀ ਲੜਕੀ ਦਾ ਸਾਹਮਣੇ ਆਇਆ ਸੀ। ਇਸ ਮਹਿਲਾ ਦੇ ਸੰਪਰਕ 'ਚ ਆਈ ਉਸ ਦੀ ਮਾਂ, ਭਰਾ ਤੇ ਕੁਕ ਵੀ ਕੋਰੋਨਾ ਵਾਇਰਸ਼ ਦਾ ਸ਼ਿਕਾਰ ਹੋ ਚੁਕੇ ਹਨ। ਲੜਕੀ ਦੀ ਮਾਂ ਪਹਿਲਾਂ ਤੋਂ ਹੀ ਜੀ. ਐਮ. ਸੀ. ਐਸ. ਦੇ 32 ਦੇ ਆਈਸੋਲੇਸ਼ਨ ਵਾਰਡ 'ਚ ਹੈ, ਜਦਕਿ ਕੁਕ ਤੇ ਭਰਾ ਨੂੰ ਵੀ ਜੀ. ਐਮ. ਸੀ. ਐਚ. 32 'ਚ ਐਡਮਿਟ ਕਰ ਲਿਆ ਗਿਆ ਹੈ। ਮਹਿਲਾ ਦੇ ਪਿਤਾ ਦੀ ਰਿਪੋਰਟ ਫਿਲਹਾਲ ਨੈਗੇਟਿਵ ਆਈ ਹੈ। ਡਰਾਈਵਰ ਦਾ ਸੈਂਪਲ ਵੀ ਹਾਲਾਂਕਿ ਨੈਗੇਟਿਵ ਆਇਆ ਹੈ ਪਰ ਫਿਲਹਾਲ ਹੈਲਥ ਅਥਾਰਟੀਜ਼ ਨੇ ਡਰਾਈਵਰ ਦੇ ਦੁਬਾਰਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਲੜਕੀ ਦੇ ਪਿਤਾ ਤੇ ਡਰਾਈਵਰ ਨੂੰ ਹੋਮ ਕੰਵਾਰਨਟਾਈਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂ. ਕੇ.ਤੋਂ ਹਾਲ ਹੀ 'ਚ ਪਰਤੀ ਇਕ ਹੋਰ ਮਹਿਲਾ ਨੂੰ ਕੋਵਿੰਡ-19 ਨਾਲ ਸੰਕਰਮਿਤ ਪਾਇਆ ਗਿਆ ਹੈ। ਇਹ ਮਹਿਲਾ ਯੂ. ਕੇ . ਤੋਂ ਆਉਣ ਤੋਂ ਬਾਅਦ ਪੀ. ਜੀ. ਆਈ. 'ਚ ਭਰਤੀ ਸੀ। ਇਸ ਮਹਿਲਾ ਨੂੰ ਮਿਲਾ ਕੇ ਹੁਣ ਤਕ ਚੰਡੀਗੜ੍ਹ 'ਚ ਹੀ ਕੋਵਿੰਡ-19 ਦੇ ਪਾਜ਼ੀਟਿਵ 5 ਮਾਮਲੇ ਹੋ ਗਏ ਹਨ। ਕੋਰੋਨਾ ਦੇ 5 ਮਰੀਜ਼ਾਂ ਦੀ ਹਾਲਤ ਫਿਲਹਾਲ ਠੀਕ ਠਾਕ ਹੈ।
ਸ਼ਹਿਰ 'ਚ ਧਾਰਾ 144 ਲਾਗੂ
ਉਥੇ ਹੀ ਸ਼ਹਿਰ 'ਚ 5 ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਹੋਣ ਕਾਰਨ ਪ੍ਰਸ਼ਾਸਨ ਨੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਤਹਿਤ ਕਿਹਾ ਗਿਆ ਹੈ ਕਿ ਹੋਮ ਕੰਨਵਰਨੇਟਾਈਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਪੀ. ਸੀ. ਐਸ. ਅਤੇ ਐਡੀਸ਼ਨਲ ਕਮਿਸ਼ਨਰ (ਐਮ. ਸੀ.) ਅਨਿਲ ਗਰਗ ਨੂੰ ਸੰਪਰਕ ਟਰੇਸਿੰਗ ਅਤੇ ਹੋਮ ਕੰਵਰਨਟਾਈਨ ਇਨਫੋਰਸ ਕਰਨ ਦਾ ਨੋਡਲ ਅਫਸਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਜੋ ਵੀ ਇਸ ਦੀ ਪਾਲਣਾ ਨਹੀਂ ਕਰਦਾ, ਉਸ ਵਿਰੁੱਧ ਆਈ. ਪੀ. ਸੀ. ਦੀ ਧਾਰਾ 144 ਅਧੀਨ ਕਾਰਵਾਈ ਕੀਤੀ ਜਾਵੇਗੀ।