ਕੋਰੋਨਾ ਆਫ਼ਤ: ਮਰੀਜ਼ਾਂ ਦੇ ਠੀਕ ਹੋਣ ਦੀ ਦਰ 'ਚ ਮੋਹਰੀ ਬਣਿਆ ਚੰਡੀਗੜ੍ਹ

07/03/2020 1:20:40 PM

ਚੰਡੀਗੜ੍ਹ (ਭਗਵਤ) : ਇਸ ਸਮੇਂ ਕੋਰੋਨਾ ਮਹਾਮਾਰੀ ਕਾਰਨ ਹਰ ਵਿਅਕਤੀ 'ਚ ਡਰ ਦਾ ਮਾਹੌਲ ਹੈ ਅਤੇ ਇਹ ਬੀਮਾਰੀ ਕਦੋਂ ਖਤਮ ਹੋਵੇਗੀ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਪਰ ਇਸ ਦੌਰਾਨ ਚੰਡੀਗੜ੍ਹ ਲਈ ਵਧੀਆ ਖਬਰ ਆਈ ਹੈ। ਚੰਡੀਗੜ੍ਹ ਸ਼ਹਿਰ ਕੋਰੋਨਾ ਮਰੀਜ਼ ਠੀਕ ਕਰਨ 'ਚ ਪੂਰੇ ਦੇਸ਼ ਤੋਂ ਅੱਗੇ ਲੰਘ ਗਿਆ ਹੈ ਅਤੇ  ਰਿਕਵਰੀ ਰੇਟ 'ਚ ਕਰੀਬ ਇਕ ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਕੋਰੋਨਾ ਪ੍ਰਭਾਵਿਤ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਪੂਰੇ ਦੇਸ਼ 'ਚੋਂ ਟਾਪ 'ਤੇ ਪਹੁੰਚ ਗਿਆ ਹੈ। ਵੀਰਵਾਰ ਨੂੰ ਕੇਂਦਰੀ ਸਿਹਤ ਮਹਿਕਮੇ ਨੇ 15 ਸੂਬਿਆਂ ਦੀ ਇਕ ਸੂਚੀ ਜਾਰੀ ਕੀਤੀ ਸੀ, ਜਿਸ 'ਚ ਉਨ੍ਹਾਂ ਸੂਬਿਆਂ ਦਾ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਦਾ ਰਿਕਵਰੀ ਰੇਟ ਸਭ ਤੋਂ ਵਧੀਆ ਹੈ। ਇਨ੍ਹਾਂ 'ਚ ਚੰਡੀਗੜ੍ਹ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਚੰਡੀਗੜ੍ਹ ਦਾ ਰਿਕਵਰੀ ਰੇਟ 82.3 ਫੀਸਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 3 ਦਿਨਾਂ ਅੰਦਰ ਆਏ 120 ਕੇਸ, ਬਣ ਸਕਦੈ 'ਕੋਰੋਨਾ ਹੱਬ'

PunjabKesari
ਚੰਡੀਗੜ੍ਹ 'ਚ ਕੋਰੋਨਾ ਦੇ ਹਾਲਾਤ
ਚੰਡੀਗੜ੍ਹ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 450 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 389 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਸ਼ਹਿਰ 'ਚ ਕੋਰੋਨਾ ਦੇ 55 ਸਰਗਰਮ ਕੇਸ ਚੱਲ ਰਹੇ ਹਨ। ਸ਼ਹਿਰ 'ਚ ਹੁਣ ਤੱਕ 7,792 ਕੋਰੋਨਾ ਟੈਸਟ ਕੀਤਾ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 447 ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। 
ਇਹ ਵੀ ਪੜ੍ਹੋ : ਕੇਂਦਰ ਵੱਲੋਂ 9 ਖਾਲਿਸਤਾਨੀ ਅੱਤਵਾਦੀ ਐਲਾਨਣ 'ਤੇ ਸਾਹਮਣੇ ਆਇਆ ਸਿਮਰਜੀਤ ਬੈਂਸ ਦਾ ਬਿਆਨ
 


Babita

Content Editor

Related News