ਚੰਡੀਗੜ੍ਹ ''ਚ ਅੱਜ ਤੋਂ ਖੁੱਲ੍ਹੇ ਸਿਨੇਮਾ ਹਾਲ, ਮਨਪਸੰਦ ਫਿਲਮ ਲਈ ਬੁਕਿੰਗ ਕਰ ਸਕਣਗੇ ਲੋਕ

Thursday, Oct 15, 2020 - 09:57 AM (IST)

ਚੰਡੀਗੜ੍ਹ ''ਚ ਅੱਜ ਤੋਂ ਖੁੱਲ੍ਹੇ ਸਿਨੇਮਾ ਹਾਲ, ਮਨਪਸੰਦ ਫਿਲਮ ਲਈ ਬੁਕਿੰਗ ਕਰ ਸਕਣਗੇ ਲੋਕ

ਚੰਡੀਗੜ੍ਹ (ਰਾਜਿੰਦਰ) : ਕੋਰੋਨਾ ਕਾਰਨ ਤਾਲਾਬੰਦੀ ਤੋਂ ਬੰਦ ਪਏ ਸਿਨੇਮਾ ਹਾਲ 15 ਅਕਤੂਬਰ ਮਤਲਬ ਕਿ ਅੱਜ ਤੋਂ ਖੁੱਲ੍ਹ ਰਹੇ ਹਨ। ਹਾਲਾਂਕਿ ਤਾਲਾਬੰਦੀ ਤੋਂ ਪਹਿਲਾਂ ਰਿਲੀਜ਼ ਹੋਈਆਂ ਫਿਲਮਾਂ ਨੂੰ ਹੀ ਸਿਨੇਮਾ ਹਾਲ 'ਚ ਵਿਖਾਇਆ ਜਾਵੇਗਾ। ਕੁਝ ਸਿਨੇਮਾ ਹਾਲ ਵਲੋਂ ਆਨਲਾਈਨ ਆਪਣਾ ਸ਼ਡਿਊਲ ਵੀ ਅਪਡੇਟ ਕਰ ਦਿੱਤਾ ਗਿਆ ਹੈ ਤਾਂ ਕਿ ਲੋਕ ਪਸੰਦੀਦਾ ਫਿਲਮ ਲਈ ਆਪਣੀ ਬੁਕਿੰਗ ਕਰ ਸਕਣ।

ਇਹ ਵੀ ਪੜ੍ਹੋ : ਸ਼ਰਮਨਾਕ : ਪੰਜਾਬ ਆਈ ਵਿਦੇਸ਼ੀ ਕੁੜੀ ਨਾਲ ਗੰਦੀ ਹਰਕਤ, ਕੁੱਟਮਾਰ ਕਰਕੇ ਕੱਪੜੇ ਤੱਕ ਫਾੜ੍ਹੇ
ਪ੍ਰੀ-ਪੈਕਡ ਫੂਡ ਹੀ ਸਰਵ ਕੀਤਾ ਜਾਵੇਗਾ
ਸਬ ਡਵੀਜ਼ਨਲ ਮੈਜਿਸਟ੍ਰੇਟ ਵਲੋਂ ਸਾਰੇ ਸਿਨੇਮਾ ਹਾਲ ਦੇ ਮੈਨੇਜਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਨਿਰਦੇਸ਼ਾਂ ਦੀ ਕਾਪੀ ਸਬੰਧਿਤ ਡੀ. ਐੱਸ. ਪੀ. ਨੂੰ ਵੀ ਭੇਜ ਦਿੱਤੀ ਗਈ ਹੈ। ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਹੁਣ ਜਦੋਂ ਸਿਨੇਮਾ ਹਾਲ ਓਪਨ ਹੋਣ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਮਨਿਸਟਰੀ ਆਫ ਇੰਫਾਰਮੇਸ਼ਨ ਐਂਡ ਬਰਾਡਕਾਸਟਿੰਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਨਿਰਦੇਸ਼ਾਂ 'ਚ ਮਨਿਸਟਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਵੀ ਨਾਲ ਭੇਜੀ ਗਈ ਹੈ। ਮਨਿਸਟਰੀ ਦੇ ਦਿਸ਼ਾ-ਨਿਰਦੇਸ਼ਾਂ ਨਾਲ ਹੀ ਸਿਨੇਮਾ ਹਾਲ ਪ੍ਰਬੰਧਨ ਖੁਦ ਵੀ ਸਾਵਧਾਨੀ ਵਰਤ ਰਹੇ ਹਨ। ਇਹੀ ਕਾਰਨ ਹੈ ਕਿ ਸਭ ਥਾਂਈਂ ਪ੍ਰੀ ਪੈਕਡ ਫੂਡ ਹੀ ਸਰਵ ਕੀਤਾ ਜਾਵੇਗਾ, ਉਸਨੂੰ ਵੀ ਚੰਗੀ ਤਰ੍ਹਾਂ ਨਾਲ ਸਫਾਈ ਨਾਲ ਸਰਵ ਕਰਣਾ ਹੋਵੇਗਾ।

ਇਹ ਵੀ ਪੜ੍ਹੋ : ਪੈਟਰੋਲ ਦੀ ਬੋਤਲ ਲੈ ਟੈਂਕੀ 'ਤੇ ਚੜ੍ਹੀ ਜਨਾਨੀ ਨੇ ਉਡਾਏ ਪੁਲਸ ਦੇ ਹੋਸ਼, ਚੱਲਿਆ ਹਾਈ ਵੋਲਟੇਜ ਡਰਾਮਾ
ਇਕ ਸੀਟ ਛੱਡ ਕੇ ਬੈਠਣ ਦੀ ਸਹੂਲਤ
ਸਿਨੇਮਾ ਹਾਲ 'ਚ ਇਕ ਸੀਟ ਛੱਡ ਕੇ ਬੈਠਣ ਦੀ ਸਹੂਲਤ ਹੋਵੇਗੀ। ਸਿਨੇਮਾ ਹਾਲ 'ਚ ਨਾਲ ਵਾਲੀ ਸੀਟ ਅਤੇ ਬੈਕਸਾਈਡ ਦੀ ਸੀਟ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਹੈ, ਤਾਂ ਕਿ ਉੱਥੇ ਕੋਈ ਨਾ ਬੈਠੇ। ਹਾਲ ਅੰਦਰ ਫੂਡ ਸਰਵ ਨਹੀਂ ਕੀਤਾ ਜਾਵੇਗਾ, ਸਗੋਂ ਕੈਂਡੀ 'ਚ ਵੀ ਫੂਡ ਆਰਡਰ ਅਤੇ ਪਿਕਅਪ ਲਈ ਵੱਖ-ਵੱਖ ਕਾਊਂਟਰ ਦੀ ਸਹੂਲਤ ਦਿੱਤੀ ਗਈ ਹੈ। ਕਾਊਂਟਰ ’ਤੇ ਜ਼ਿਆਦਾ ਭੀੜ ਨਾ ਹੋਵੇ, ਇਸ ਲਈ ਅਜਿਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 12 ਸਾਲ ਤੋਂ ਕਾਬਜ਼ ਕਿਸਾਨਾਂ ਨੂੰ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ

ਫੂਡ ਚੰਗੀ ਤਰ੍ਹਾਂ ਕਵਰ ਕਰ ਕੇ ਦਿੱਤਾ ਜਾਵੇਗਾ ਅਤੇ ਨਾਲ ਹੀ ਸਾਰੇ ਖਾਸ ਏਰੀਏ ਨੂੰ ਰੈਗੂਲਰ ਰੂਪ ਤੋਂ ਸੈਨੇਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟਚ ਫਰੀ ਵਾਟਰ ਕੂਲਰ ਦੀ ਸਹੂਲਤ ਦਿੱਤੀ ਗਈ ਹੈ, ਤਾਂ ਕਿ ਪਾਣੀ ਲਈ ਲੋਕਾਂ ਨੂੰ ਵਾਟਰ ਕੂਲਰ ’ਤੇ ਹੱਥ ਨਹੀਂ ਲਾਉਣਾ ਪਵੇ। ਇਸ ਤੋਂ ਇਲਾਵਾ ਬਿਨਾਂ ਮਾਸਕ ਦੇ ਥੀਏਟਰ 'ਚ ਐਂਟਰੀ ਨਹੀਂ ਦਿੱਤੀ ਜਾਵੇਗੀ ਅਤੇ ਐਂਟਰੀ ’ਤੇ ਹੀ ਲੋਕਾਂ ਦਾ ਤਾਪਮਾਨ ਵੀ ਚੈੱਕ ਕੀਤਾ ਜਾਵੇਗਾ। ਮੋਬਾਇਲ 'ਚ ਆਰੋਗਿਆ ਸੇਤੂ ਐਪ ਜ਼ਰੂਰੀ ਹੈ। ਐਪ 'ਚ ਖੁਦ ਲੋਅ ਰਿਸਕ ਜਾਂ ਫਿਰ ਸੇਫ ਦਿਸੇ ਤਾਂ ਹੀ ਐਂਟਰੀ ਹੋਵੋਗੀ। ਕਾਂਟੈਕਟ ਟ੍ਰੇਸਿੰਗ ਲਈ ਲੋਕਾਂ ਦੇ ਫੋਨ ਨੰਬਰ ਲਏ ਜਾ ਸਕਦੇ ਹਨ।

 


author

Babita

Content Editor

Related News