ਬੁੜੈਲ ਜੇਲ੍ਹ ਦੇ HIV ਪਾਜ਼ੇਟਿਵ ਕੈਦੀਆਂ ਨੂੰ ਦਵਾਈ ਲਈ ਨਹੀਂ ਜਾਣਾ ਪਵੇਗਾ ਬਾਹਰ, ਇਹ ਸਹੂਲਤ ਹੋਵੇਗੀ ਸ਼ੁਰੂ
Wednesday, Sep 21, 2022 - 03:42 PM (IST)
ਚੰਡੀਗੜ੍ਹ (ਪਾਲ) : ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਐੱਚ. ਆਈ. ਵੀ. ਪਾਜ਼ੇਟਿਵ ਕੈਦੀਆਂ ਲਈ ਏ. ਆਰ. ਟੀ. ਕੇਂਦਰ ਸ਼ੁਰੂ ਹੋਣ ਵਾਲਾ ਹੈ। ਫਿਰ ਐੱਚ. ਆਈ. ਵੀ. ਪਾਜ਼ੇਟਿਵ ਕੈਦੀਆਂ ਨੂੰ ਦਵਾਈ ਲਈ ਬਾਹਰ ਨਹੀਂ ਆਉਣਾ ਪਵੇਗਾ। ਪ੍ਰਾਜੈਕਟ ਡਾਇਰੈਕਟਰ ਡਾ. ਵੀ. ਕੇ. ਨਾਗਪਾਲ ਅਨੁਸਾਰ ਇਸ ਨਵੀਂ ਸਹੂਲਤ ’ਤੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ ਸੀ, ਜੋ ਹੁਣ ਆਖ਼ਰੀ ਪੜਾਅ ’ਤੇ ਹੈ। ਹੁਣ ਤੱਕ ਜੇਲ੍ਹ 'ਚ ਬੰਦ ਕੈਦੀਆਂ ਲਈ ਕਈ ਪ੍ਰੋਟੋਕਾਲ ਹਨ ਅਤੇ ਉਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬਾਹਰੋਂ ਲਈਆਂ ਜਾਣ ਵਾਲੀਆਂ ਦਵਾਈਆਂ ਹਨ। ਖ਼ਾਸ ਕਰ ਕੇ ਉਨ੍ਹਾਂ ਕੈਦੀਆਂ ਲਈ ਜਿਨ੍ਹਾਂ ਨੂੰ ਪੈਰੋਲ ਵੀ ਨਹੀਂ ਮਿਲਦੀ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਬਾਹਰ ਲਿਆਉਣ ਅਤੇ ਦਵਾਈ ਲਈ ਕਈ ਪ੍ਰੋਟੋਕਾਲ ਵਿਚੋਂ ਲੰਘਣਾ ਪੈਂਦਾ ਸੀ। ਮਰੀਜ਼ਾਂ ਦੇ ਬਾਹਰ ਆਉਣ ਅਤੇ ਵਿਭਾਗ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਸਨ ਪਰ ਜੇਲ੍ਹ 'ਚ ਹੀ ਲਿੰਕ ਏ. ਆਰ. ਟੀ. ਸੈਂਟਰ ਸ਼ੁਰੂ ਹੋਣ ਨਾਲ ਚੰਡੀਗੜ੍ਹ ਏਡਜ਼ ਕੰਟਰੋਲ ਸੋਸਾਇਟੀ ਦੇ ਲੋਕ ਜੇਲ੍ਹ ਵਿਚ ਜਾ ਕੇ ਜੇਲ ਦੀ ਸਿਹਤ ਅਥਾਰਟੀ ਨੂੰ ਦਵਾਈਆਂ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ : ਯੂਨੀਵਰਸਿਟੀ MMS ਕਾਂਡ : ਦੋਸ਼ੀ ਕੁੜੀ ਦੇ ਮੋਬਾਇਲ 'ਚੋਂ ਹੋਰ ਇਤਰਾਜ਼ਯੋਗ ਵੀਡੀਓਜ਼ ਮਿਲਣ ਬਾਰੇ ਹੋਇਆ ਅਹਿਮ ਖ਼ੁਲਾਸਾ
20 ਐੱਚ. ਆਈ. ਵੀ. ਕੈਦੀ ਹਨ ਜੇਲ੍ਹ ’ਚ
ਇਸ ਵੇਲੇ ਬੁੜੈਲ ਜੇਲ੍ਹ 'ਚ 20 ਐੱਚ. ਆਈ. ਵੀ. ਮਰੀਜ਼ ਇਲਾਜ ਅਧੀਨ ਹਨ। ਪਿਛਲੇ ਕੁਝ ਸਾਲਾਂ 'ਚ ਸ਼ਹਿਰ ਵਿਚ ਐੱਚ. ਆਈ. ਵੀ. ਏਡਜ਼ ਦਾ ਪ੍ਰਚਲਨ ਕਾਫੀ ਘੱਟ ਹੋਇਆ ਹੈ। ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਜਿੱਥੇ 2008 'ਚ ਇਹ 0.27 ਫ਼ੀਸਦੀ ਸੀ, ਉੱਥੇ ਹੀ 2018 'ਚ ਇਹ ਘੱਟ ਕੇ 0.07 ਫ਼ੀਸਦੀ ’ਤੇ ਆ ਗਿਆ ਹੈ, ਜਿਸ ਦੀ ਰੋਕਥਾਮ ਸਬੰਧੀ ਚੰਡੀਗੜ੍ਹ ਏਡਜ਼ ਕੰਟਰੋਲ ਸੋਸਾਇਟੀ ਕੰਮ ਕਰ ਰਹੀ ਹੈ। ਇਸ ਤਹਿਤ ਇਲਾਜ ਲਈ ਕਈ ਨਵੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੈਟਰੋਲ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲ 2023 ਤੋਂ ਬੰਦ, EV ਨੀਤੀ ਨੂੰ ਦਿੱਤੀ ਗਈ ਮਨਜ਼ੂਰੀ
ਡਾ. ਨਾਗਪਾਲ ਦਾ ਕਹਿਣਾ ਹੈ ਕਿ ਐੱਚ. ਆਈ. ਵੀ. ਉਦੋਂ ਹੀ ਘਟਾਇਆ ਜਾ ਸਕਦਾ ਹੈ, ਜਦੋਂ ਲੋਕ ਉਨ੍ਹਾਂ ਨੂੰ ਆਪਣੇ ਸਟੇਟਸ ਦਾ ਪਤਾ ਹੋਵੇਗਾ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਹਨ, ਜੋ ਹਸਪਤਾਲਾਂ 'ਚ ਟੈਸਟਾਂ ਲਈ ਨਹੀਂ ਆਉਣਾ ਚਾਹੁੰਦੇ, ਅਜਿਹੇ 'ਚ ਉਨ੍ਹਾਂ ਨੂੰ ਟੈਸਟ ਕਰਵਾਉਣ ਦੀ ਨਵੀਂ ਪਹਿਲ ਬਹੁਤ ਵਧੀਆ ਸਾਬਤ ਹੋ ਸਕਦੀ ਹੈ ਅਤੇ ਇਲਾਜ ਥੋੜ੍ਹਾ ਆਸਾਨ ਹੋ ਜਾਵੇਗਾ। ਇਸ ਸਮੇਂ ਚੰਡੀਗੜ੍ਹ 'ਚ ਇਕ ਹਜ਼ਾਰ ਪਾਜ਼ੇਟਿਵ ਮਰੀਜ਼ ਹਨ, ਜੋ ਸਾਡੇ ਕੋਲ ਰਜਿਸਟਰਡ ਹਨ। ਦਵਾਈਆਂ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਈਆਂ ਹਨ, ਜੋ ਤੁਹਾਡੇ ਵਾਇਰਲ ਲੋਡ ਨੂੰ ਬਹੁਤ ਘਟਾਉਂਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ