ਭਗਵੰਤ ਮਾਨ ਵਲੋਂ ਕੈਪਟਨ ਨੂੰ 20 ਦਿਨ ਦਾ ਅਲਟੀਮੇਟਮ (ਵੀਡੀਓ)

02/06/2019 9:57:41 AM

ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਬੇ 'ਚ ਬਿਜਲੀ ਦਰਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਮਾਨ ਨੇ ਦੋਸ਼ ਲਾਇਆ ਹੈ ਕਿ ਪੰਜਾਬ ਬਿਜਲੀ ਦੀਆਂ ਸਸਤੀਆਂ ਦਰਾਂ ਲਈ ਦੇਸ਼ ਭਰ ਦੇ ਮੋਹਰੀ ਸੂਬਿਆਂ 'ਚ ਸ਼ਾਮਲ ਸੀ ਜਦੋਂਕਿ ਹੁਣ ਇਸ ਦਾ ਇਹ ਸਥਾਨ ਦੇਸ਼ ਭਰ ਦੇ ਉਨ੍ਹਾਂ ਸੂਬਿਆਂ 'ਚ ਮੋਹਰੀ ਸ਼੍ਰੇਣੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ 'ਚ ਬਿਜਲੀ ਦੀਆਂ ਦਰਾਂ ਸਭ ਤੋਂ ਮਹਿੰਗੀਆਂ ਹਨ।   

ਮਾਨ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬਿਜਲੀ ਦੀਆਂ ਦਰਾਂ 'ਚ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ 20 ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਇਸ ਦੌਰਾਨ ਸਰਕਾਰ ਵੱਲੋਂ ਰਾਹਤ ਪ੍ਰਦਾਨ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਰਾਜ ਦੇ ਗਲੀ- ਮੁਹੱਲਿਆਂ 'ਚ ਲਿਜਾ ਕੇ ਅੰਦੋਲਨ ਕਰੇਗੀ।


Baljeet Kaur

Content Editor

Related News