'ਏਅਰਸ਼ੋਅ' 'ਚ 10 ਟਨ ਭਾਰੇ 'ਚਿਨੂਕ' ਨੂੰ ਦੇਖ ਲੋਕ ਰਹਿ ਗਏ ਹੈਰਾਨ, ਸਭ ਨੇ ਤਾੜੀਆਂ ਵਜਾ ਕੇ ਕੀਤਾ ਸੁਆਗਤ
Saturday, Oct 08, 2022 - 04:41 PM (IST)

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ 'ਚ ਹੋ ਰਹੇ ਏਅਰਸ਼ੋਅ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਹੁੰਚ ਚੁੱਕੇ ਹਨ। ਲੋਕ ਏਅਰਫੋਰਸ ਦੇ ਹਵਾ 'ਚ ਦਿਖਾਏ ਜਾ ਰਹੇ ਕਰਤੱਵਾਂ ਦਾ ਨਜ਼ਾਰਾ ਲੈ ਰਹੇ ਹਨ। ਸ਼ੋਅ ਦੌਰਾਨ ਜਿੱਥੇ ਜਵਾਨ ਸਕਾਈ ਡਾਈਵ ਕਰਦੇ ਹੋਏ ਸੁਖ਼ਨਾ ਝੀਲ 'ਤੇ ਬੈਠੇ ਲੋਕਾਂ ਦੇ ਉੱਪਰੋਂ ਦੀ ਲੰਘੇ, ਉੱਥੇ ਹੀ ਏਅਰਸ਼ੋਅ 'ਚ ਚਿਨੂਕ ਹੈਲੀਕਾਪਟਰ ਨੂੰ ਘੱਟ ਉਚਾਈ 'ਤੇ ਉੱਡਦਾ ਦੇਖ ਕੇ ਲੋਕ ਹੈਰਾਨ ਰਹਿ ਗਏ। ਲੋਕਾਂ ਨੇ ਤਾੜੀਆਂ ਵਜਾ ਕੇ ਚਿਨੂਕ ਦਾ ਸੁਆਗਤ ਕੀਤਾ।
ਇਹ ਵੀ ਪੜ੍ਹੋ : 'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
ਚਿਨੂਕ ਨੂੰ ਇਕ ਹੀ ਥਾਂ 'ਤੇ 360 ਡਿਗਰੀ ਘੁਮਾ ਕੇ ਦਿਖਾਇਆ ਗਿਆ, ਜਿਸ ਸਮੇਂ ਉਹ ਝੀਲ ਤੋਂ 30 ਫੁੱਟ ਦੀ ਉਚਾਈ 'ਤੇ ਸੀ। ਚਿਨੂਕ 54 ਫ਼ੌਜੀਆਂ ਨੂੰ ਇਕੱਠੇ ਲੈ ਕੇ ਉੱਡ ਸਕਦਾ ਹੈ। ਇਸ ਦੀ 10 ਟਨ ਤੱਕ ਭਾਰ ਚੁੱਕਣ ਦੀ ਸਮਰੱਥਾ ਹੈ।
ਚਿਨੂਕ ਕਈ ਸਮਾਨਾਂ ਨੂੰ ਲਿਜਾਂਦਾ ਹੋਇਆ ਵੀ ਦਿਖਾਈ ਦਿੱਤਾ। ਇਸ ਤੋਂ ਇਲਾਵਾ ਰਿਵਰਸ ਟੇਕਆਫ, ਸਾਈਟ ਮੂਵਿੰਗ, ਰਿਵਰਸ ਲਾਇੰਗ ਵਰਗੇ ਕਈ ਕਰਤੱਵ ਦਿਖਾ ਕੇ ਚਿਨੂਕ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ